ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਕਾਰਨ ਦਾ ਨਹੀਂ ਲੱਗ ਸਕਿਆ ਪਤਾ

Friday, Jul 01, 2022 - 04:44 PM (IST)

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਕਾਰਨ ਦਾ ਨਹੀਂ ਲੱਗ ਸਕਿਆ ਪਤਾ

ਭਾਦਸੋਂ (ਅਵਤਾਰ) : ਸਥਾਨਕ ਸ਼ਹਿਰ ਦੇ ਵਾਰਡ ਨੰਬਰ 11 ਦੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਕ ਸੰਦੀਪ ਪੁੱਤਰ ਬੁੱਧ ਰਾਮ ਵਾਸੀ ਵਾਰਡ ਨੰਬਰ 11 ਉਮਰ ਕਰੀਬ 23 ਕੁ ਸਾਲ ਨੇ ਅੱਜ ਦੁਪਹਿਰ ਸਮੇਂ ਆਪਣੇ ਘਰ ਦੇ ਅੰਦਰ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ।

ਮ੍ਰਿਤਕ ਜੋ ਕਿ ਮਿਹਨਤ ਮਜਦੂਰੀ ਕਰਦਾ ਸੀ ਵਲੋਂ ਫਾਹਾ ਲਏ ਜਾਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ । ਮ੍ਰਿਤਕ ਸੰਦੀਪ ਦਾ ਇਕ ਭਰਾ ਅਤੇ ਤਿੰਨ ਭੈਣਾਂ ਹਨ। ਉਧਰ ਥਾਣਾ ਭਾਦਸੋਂ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News