ਮਾਰ ਦੇਣ ਦੀ ਨੀਯਤ ਨਾਲ ਨੌਜਵਾਨ ਨੂੰ ਪਿਆਈ ਜ਼ਹਿਰੀਲੀ ਦਵਾਈ, ਕੁੜੀ ਨੇ ਫੋਨ ਕਰਕੇ ਬੁਲਾਇਆ ਸੀ ਘਰ

Thursday, Oct 28, 2021 - 01:55 PM (IST)

ਮਾਰ ਦੇਣ ਦੀ ਨੀਯਤ ਨਾਲ ਨੌਜਵਾਨ ਨੂੰ ਪਿਆਈ ਜ਼ਹਿਰੀਲੀ ਦਵਾਈ, ਕੁੜੀ ਨੇ ਫੋਨ ਕਰਕੇ ਬੁਲਾਇਆ ਸੀ ਘਰ

ਫਿਰੋਜ਼ਪੁਰ (ਕੁਮਾਰ, ਪਰਮਜੀਤ ਸੋਢੀ): ਇਕ ਕੁੜੀ ਵੱਲੋਂ ਨੌਜਵਾਨ ਨੂੰ ਘਰ ਬੁਲਾਉਣ ਤੋਂ ਬਾਅਦ ਉਸ ਦੇ ਪਰਿਵਾਰ ਵੱਲੋਂ ਜ਼ਹਿਰੀਲੀ ਦਵਾਈ ਪਿਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦਾ ਇਲਾਜ ਹਸਪਤਾਲ ਵਿਖੇ ਚੱਲ ਰਿਹਾ ਹੈ। ਇਸ ਸਬੰਧ ’ਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਜੋਬਨ ਪੁੱਤਰ ਜੱਸਾ ਸਿੰਘ ਵਾਸੀ ਪਿੰਡ ਸਾਬੂਆਣਾ ਨੇ ਦੱਸਿਆ ਕਿ 21 ਅਕਤੂਬਰ ਨੂੰ ਕੋਮਲ ਪੁੱਤਰੀ ਬਲਵੀਰ ਸਿੰਘ ਵਾਸੀ ਸਾਬੂਆਣਾ ਨੇ ਫੋਨ ਕਰਕੇ ਉਸ ਨੂੰ ਆਪਣੇ ਘਰ ਬੁਲਾਇਆ, ਉਸ ਦੇ ਕਹਿਣ ਮੁਤਾਬਕ ਉਹ ਉਸ ਦੇ ਘਰ ਚਲਾ ਗਿਆ। ਇਸ ਦੌਰਾਨ ਕੁੜੀ ਦੇ ਪਿਤਾ ਬਲਵੀਰ ਸਿੰਘ ਤੇ ਉਸ ਦੀ ਪਤਨੀ ਨੇ ਉਸ ਨੂੰ ਧੱਕੇ ਮਾਰੇ ਤੇ ਬਾਅਦ ’ਚ ਮਾਰ ਦੇਣ ਦੀ ਨੀਯਤ ਨਾਲ ਉਸ ਨੂੰ ਜਬਰਦਸਤੀ ਦਵਾਈ (ਜ਼ਹਿਰੀਲੀ) ਪਿਆ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕੁੜੀ ਕੋਮਲ, ਬਲਵੀਰ ਸਿੰਘ ਤੇ ਉਸ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਹੈ।


author

Shyna

Content Editor

Related News