ਚਿੱਟੇ ਨੇ ਇਕ ਹੋਰ ਘਰ ''ਚ ਪਵਾਏ ਵੈਣ, 19 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਣ ਮੌਤ

Tuesday, Aug 06, 2024 - 11:23 AM (IST)

ਚਿੱਟੇ ਨੇ ਇਕ ਹੋਰ ਘਰ ''ਚ ਪਵਾਏ ਵੈਣ, 19 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਣ ਮੌਤ

ਤਲਵੰਡੀ ਸਾਬੋ (ਮੁਨੀਸ਼) : ਸਥਾਨਕ ਇਲਾਕੇ ’ਚ ਨਾ ਮੁਰਾਦ ਨਸ਼ੇ ‘ਚਿੱਟੇ’ ਕਾਰਨ ਨੌਜਵਾਨਾਂ ਦੀ ਮੌਤ ਦੀਆਂ ਘਟਨਾਵਾਂ ’ਚ ਅੱਜ ਇਕ ਵਾਧਾ ਹੋਰ ਹੋ ਗਿਆ ਜਦੋਂ ਨੇੜਲੇ ਪਿੰਡ ਗੁਰੂਸਰ ਜਗ੍ਹਾ ਦਾ ਇਕ ਨੌਜਵਾਨ ‘ਚਿੱਟੇ’ ਦੀ ਓਵਰਡੋਜ਼ ਕਾਰਨ ਆਪਣੀ ਜਾਨ ਗਵਾ ਬੈਠਾ। ਉਕਤ ਮਾਮਲੇ ਤੋਂ ਬਾਅਦ ਹਰਕਤ ’ਚ ਆਉਂਦਿਆਂ ਤਲਵੰਡੀ ਸਾਬੋ ਪੁਲਸ ਨੇ ਇਕ ਕਥਿਤ ਨਸ਼ਾ ਸਮੱਗਲਰ ਖ਼ਿਲਾਫ ਮਾਮਲਾ ਦਰਜ ਕਰਦਿਆਂ ਉਸ ਨੂੰ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਸੁਨੀਲ ਉਰਫ ਅਵਤਾਰ ਸਿੰਘ (19) ਨਾਮੀ ਨੌਜਵਾਨ ਨੇ ਕਿਸੇ ਵਿਅਕਤੀ ਤੋਂ ਨਸ਼ਾ ਹਾਸਲ ਕਰਦਿਆਂ ਉਸ ਦਾ ਸੇਵਨ ਕੀਤਾ ਤਾਂ ਕੁਝ ਸਮੇਂ ਬਾਅਦ ਉਹ ਬੇਸੁਰਤ ਹੋ ਗਿਆ, ਜਿਸ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਨਾਨੀ ਕੋਲ ਆਈ 13 ਸਾਲਾ ਕੁੜੀ ਨਾਲ ਜੋ ਹੋਇਆ ਸੁਣ ਉੱਡਣਗੇ ਹੋਸ਼

ਡੀ. ਐੱਸ. ਪੀ. ਰਾਜੇਸ਼ ਸਨੇਹੀ ਨੇ ਦੱਸਿਆ ਕਿ ਸੁਨੀਲ ਪੁੱਤਰ ਸਵ. ਇਕਬਾਲ ਸਿੰਘ ਉਰਫ ਸ਼ਿੰਦਾ ਵਾਸੀ ਗੁਰੂਸਰ ਜਗ੍ਹਾ ਦੀ ਅੱਜ ਨਸ਼ੇ ਕਾਰਨ ਮੌਤ ਹੋ ਗਈ, ਜਿਸ ਸਬੰਧੀ ਨਸ਼ੇ ਦੇਣ ਵਾਲੇ ਇਕ ਨੌਜਵਾਨ ਮਣੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਗੁਰੂਸਰ ਜਗਾ ਉੱਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

 

ਇਹ ਵੀ ਪੜ੍ਹੋ : ਪੰਜਾਬ 'ਚ ਦੁਖਦ ਘਟਨਾ, ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਮਿਲੀਆਂ ਦੋ ਸਕੇ ਭਰਾਵਾਂ ਦੀ ਲਾਸ਼ਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Gurminder Singh

Content Editor

Related News