3 ਨੌਜਵਾਨਾਂ ਵਲੋਂ ਨਾਬਾਲਿਗਾ ਨਾਲ ਜਬਰ-ਜ਼ਿਨਾਹ, ਕੁੜੀ ਨੇ ਵੱਡਾ ਜਿਗਰਾ ਕਰ ਮਾਂ ਨੂੰ ਦੱਸੀ ਸਾਰੀ ਘਟਨਾ

Monday, Apr 17, 2023 - 12:09 PM (IST)

3 ਨੌਜਵਾਨਾਂ ਵਲੋਂ ਨਾਬਾਲਿਗਾ ਨਾਲ ਜਬਰ-ਜ਼ਿਨਾਹ, ਕੁੜੀ ਨੇ ਵੱਡਾ ਜਿਗਰਾ ਕਰ ਮਾਂ ਨੂੰ ਦੱਸੀ ਸਾਰੀ ਘਟਨਾ

ਮੋਰਿੰਡਾ (ਅਰਨੌਲੀ) : ਇਥੋਂ ਦੇ ਨਜ਼ਦੀਕੀ ਇਕ ਪਿੰਡ ਦੀ ਨਾਬਾਲਿਗ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਪੁਲਸ ਨੇ 3 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਐੱਸ. ਐੱਚ. ਓ. ਸਦਰ ਮੋਰਿੰਡਾ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਰਿੰਡਾ ਸਦਰ ਥਾਣੇ ਅਧੀਨ ਪੈਂਦੇ ਪਿੰਡ ਦੀ ਇਕ ਕੁੜੀ ਨੇ ਸ਼ਿਕਾਇਤ ਕੀਤੀ ਕਿ ਉਸਦੀ ਉਮਰ 15 ਸਾਲ ਹੈ । ਉਹ ਜਸਪ੍ਰੀਤ ਸਿੰਘ ਵਾਸੀ ਪਿੰਡ ਕਾਈਨੌਰ ਨੂੰ 1 ਮਹੀਨੇ ਤੋਂ ਜਾਣਦੀ ਸੀ ਅਤੇ ਕਈ ਵਾਰ ਅਸੀਂ ਫੋਨ ’ਤੇ ਵੀ ਗੱਲ ਕਰ ਲੈਂਦੇ ਸੀ। 14 ਅਪ੍ਰੈਲ ਨੂੰ ਰਾਤ 11.30 ਵਜੇ ਜਸਪ੍ਰੀਤ ਸਿੰਘ ਨੇ ਉਸਦੀ ਮਾਤਾ ਦੇ ਫੋਨ ’ਤੇ ਫੋਨ ਕਰ ਕੇ ਪਿੰਡ ਦੇ ਸ਼ਮਸ਼ਾਨਘਾਟ ਨੇੜੇ ਪੈਂਦੀ ਮੋਟਰ ’ਤੇ ਮਿਲਣ ਲਈ ਬੁਲਾਇਆ।

ਉਹ ਉਸਨੂੰ ਮੋਟਰ ’ਤੇ ਮਿਲਣ ਗਈ, ਜਿਥੇ ਜਸਪ੍ਰੀਤ ਸਿੰਘ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਹ ਰੋਂਦੀ ਹੋਈ 15 ਅਪ੍ਰੈਲ ਨੂੰ ਸਵੇਰੇ 3.45 ’ਤੇ ਵਾਪਸ ਆਪਣੇ ਘਰ ਆਈ ਤਾਂ ਉਸਤੇ ਮਾਤਾ-ਪਿਤਾ ਉਸਨੂੰ ਲੱਭ ਰਹੇ ਸਨ। ਲੜਕੀ ਨੇ ਦੱਸਿਆ ਕਿ ਇਹ ਗੱਲ ਮੈਂ ਘਰ ਆ ਕੇ ਆਪਣੀ ਮਾਂ ਨੂੰ ਦੱਸੀ ਅਤੇ ਇਹ ਵੀ ਦੱਸਿਆ ਕਿ 2 ਅਪ੍ਰੈਲ ਨੂੰ ਵੀ ਮੈਂ ਜਸਪ੍ਰੀਤ ਸਿੰਘ ਨੂੰ ਰਾਤ ਸਮੇਂ ਮਿਲਣ ਜਾ ਰਹੀ ਸੀ ਤਾਂ ਰਜਿੰਦਰ ਅਤੇ ਦਵਿੰਦਰ ਨਾਂ ਦੇ ਨੌਜਵਾਨ ਨੇ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਮੈਨੂੰ ਰਸਤੇ ਵਿਚ ਜਾਂਦੀ ਨੂੰ ਸ਼ਮਸ਼ਾਨਘਾਟ ਕੋਲ ਰੋਕ ਲਿਆ, ਜਿਨ੍ਹਾਂ ਨੇ ਮੈਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ’ਤੇ ਬੈਠਾ ਲਿਆ ਤੇ ਮੈਨੂੰ ਆਪਣੇ ਸੂਰਾਂ ਦੇ ਫਾਰਮ, ਜੋ ਕਿ ਫਤਿਹਪੁਰ ਰੋਡ ’ਤੇ ਹੈ, ਵਿਖੇ ਲੈ ਗਏ, ਜਿੱਥੇ ਰਜਿੰਦਰ ਅਤੇ ਦਵਿੰਦਰ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਉਨ੍ਹਾਂ ਨੇ ਮੈਨੂੰ ਕਿਸੇ ਨੂੰ ਵੀ ਇਹ ਗੱਲ ਨਾ ਦੱਸਣ ਦੀ ਧਮਕੀ ਦਿੱਤੀ।

ਮੈਂ ਡਰਦੀ ਮਾਰੀ ਨੇ ਹੁਣ ਤਕ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਤੇ ਅੱਜ ਮੈਂ ਇਹ ਸਾਰੀ ਗੱਲ ਆਪਣੀ ਮਾਤਾ ਨੂੰ ਦੱਸੀ। ਲੜਕੀ ਦੀ ਮਾਂ ਉਸਨੂੰ ਸਦਰ ਥਾਣੇ ਮੋਰਿੰਡਾ ਲੈ ਕੇ ਆਈ ਤੇ ਪੁਲਸ ਨੂੰ ਬਿਆਨ ਦਰਜ ਕਰਵਾਏ, ਜਿਸ ’ਤੇ ਮੋਰਿੰਡਾ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਜਸਪ੍ਰੀਤ ਸਿੰਘ ਉਰਫ ਜੋਗਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਾਈਨੌਰ, ਰਜਿੰਦਰ ਸਿੰਘ ਉਰਫ ਗੱਗੀ ਤੇ ਦਵਿੰਦਰ ਸਿੰਘ ਉਰਫ ਬਿੰਦੀ ਵਾਸੀ ਪਿੰਡ ਰਸੂਲਪੁਰ ਥਾਣਾ ਸਦਰ ਮੋਰਿੰਡਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News