ਹੁਸ਼ਿਆਰਪੁਰ ’ਚ ਅਗਵਾ ਕੀਤੇ ਗਏ ਨੌਜਵਾਨ ਆੜ੍ਹਤੀ ਨੂੰ ਪੁਲਸ ਨੇ ਛੁਡਵਾਇਆ
Tuesday, Sep 21, 2021 - 06:36 PM (IST)
ਹੁਸ਼ਿਆਰਪੁਰ : ਸੋਮਵਾਰ ਸਵੇਰੇ ਇਥੋਂ ਦੀ ਸਬਜ਼ੀ ਮੰਡੀ ਵਿਚੋਂ ਅਗਵਾ ਕੀਤੇ ਗਏ ਨੌਜਵਾਨ ਨੂੰ ਪੁਲਸ ਨੇ 24 ਘੰਟਿਆਂ ’ਚ ਬਰਾਮਦ ਕਰ ਲਿਆ ਹੈ। ਪੁਲਸ ਨੇ ਨੌਜਵਾਨ ਨੂੰ ਸਹੀ ਸਲਾਮਤ ਉਸ ਦੇ ਘਰ ਪਹੁੰਚਾ ਦਿੱਤਾ ਹੈ। ਪੁਲਸ ਅਨੁਸਾਰ ਅਗਵਾਕਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ ’ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਕਤ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪੁਲਸ ਨੇ ਦੇਰ ਰਾਤ ਰਾਜਨ ਨੂੰ ਅੰਮ੍ਰਿਤਸਰ ਤੋਂ ਬਰਾਮਦ ਕੀਤਾ ਹੈ। ਮੰਗਲਵਾਰ ਸਵੇਰੇ ਪੁਲਸ ਨੇ ਰਾਜਨ ਨੂੰ ਉਸਦੇ ਘਰ ਮਾਊਂਟ ਐਵੀਨਿਊ ਕਾਲੋਨੀ ’ਚ ਪਹੁੰਚਾ ਦਿੱਤਾ। ਪੁਲਸ ਨੇ ਇਸ ਮਾਮਲੇ ਨੂੰ 24 ਘੰਟਿਆਂ ’ਚ ਸੁਲਝਾਇਆ ਹੈ।
ਇਹ ਵੀ ਪੜ੍ਹੋ : ਬਟਾਲਾ ਦੇ ਹੋਟਲ ’ਚ ਪੁਲਸ ਨੇ ਮਾਰਿਆ ਵੱਡਾ ਛਾਪਾ, ਅੱਠ ਜੋੜੇ ਲਏ ਗਏ ਹਿਰਾਸਤ ’ਚ
ਦੱਸਣਯੋਗ ਹੈ ਕਿ ਰਹੀਮਪੁਰ ਮੰਡੀ ’ਚ ਜਸਪਾਲ ਐਂਡ ਰਾਜਨ ਫਰੂਟ ਕੰਪਨੀ ਦੇ ਮਾਲਕ ਅਤੇ ਆੜ੍ਹਤੀਏ ਜੈਪਾਲ ਦੇ ਪੁੱਤਰ ਨੂੰ ਸੋਮਵਾਰ ਤੜਕੇ ਲਗਭਗ 4.30 ਵਜੇ ਦੇ ਕਰੀਬ ਕੁਝ ਹਥਿਆਰਬੰਦ ਲੋਕਾਂ ਨੇ ਕਾਰ ਸਮੇਤ ਮੰਡੀ ਤੋਂ ਅਗ਼ਵਾ ਕਰ ਲਿਆ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਮੌਕੇ ’ਤੇ ਪਹੁੰਚੀ ਸੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਅਗ਼ਵਾ ਕਰਨ ਵਾਲਿਆਂ ਨੇ ਪਰਿਵਾਰ ਵਾਲਿਆਂ ਤੋਂ ਰਾਜਨ ਬਦਲੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਰਾਜਨ ਨੂੰ ਅਗ਼ਵਾ ਕਰਨ ਦੇ ਨਾਲ-ਨਾਲ ਦੋਸ਼ੀ ਰਾਜਨ ਦੀ ਕਾਰ ਵੀ ਆਪਣੇ ਨਾਲ ਲੈ ਗਏ ਸਨ।
ਇਹ ਵੀ ਪੜ੍ਹੋ : ਕਾਂਗਰਸੀਆਂ ਨੂੰ ‘ਜੱਟ ਸਿੱਖ’ ਵੋਟ ਖਿਸਕਣ ਦੀ ਚਿੰਤਾ