ਵਿਦੇਸ਼ੀ ਫੇਰਾ ਲਗਾ ਕੇ ਵੀ ਕਿਸਾਨ ਨਾ ਉਤਾਰ ਸਕਿਆ ਕਰਜ਼ਾ, ਅੰਤ ਉਹੀ ਹੋਇਆ ਜਿਸ ਦਾ ਡਰ ਸੀ

Tuesday, Sep 08, 2020 - 06:22 PM (IST)

ਵਿਦੇਸ਼ੀ ਫੇਰਾ ਲਗਾ ਕੇ ਵੀ ਕਿਸਾਨ ਨਾ ਉਤਾਰ ਸਕਿਆ ਕਰਜ਼ਾ, ਅੰਤ ਉਹੀ ਹੋਇਆ ਜਿਸ ਦਾ ਡਰ ਸੀ

ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪਿੰਡ ਉੱਗੋਕੇ ਵਿਖੇ ਇਕ ਨੌਜਵਾਨ ਕਿਸਾਨ ਗੁਰਲਾਲ ਸਿੰਘ ਨੇ ਪੰਜ ਲੱਖ ਰੁਪਏ ਦੇ ਕਰਜ਼ੇ ਕਾਰਣ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਗੁਰਲਾਲ ਸਿੰਘ ਦੀ ਮਾਤਾ ਮਨਜੀਤ ਕੌਰ, ਪਿਤਾ ਬਲਦੇਵ ਸਿੰਘ, ਭਰਾ ਜਸਵੰਤ ਸਿੰਘ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਲਾਲ ਸਿੰਘ ਹਮੇਸ਼ਾ ਹੀ ਘਰ ਅਤੇ ਪੰਜ ਲੱਖ ਦੇ ਕਰਜ਼ੇ ਕਾਰਣ ਪ੍ਰੇਸ਼ਾਨ ਰਹਿੰਦਾ ਸੀ ਜਿਸ ਨੇ ਲੰਘੀਂ ਰਾਤ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਪੀੜਤ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਗੁਰਲਾਲ ਸਿੰਘ ਕਰਜ਼ੇ ਨੂੰ ਲਾਹੁਣ ਲਈ ਦੋ ਵਾਰ ਦੁਬਈ ਵੀ ਗਿਆ ਸੀ ਪਰ ਦੁਬਈ ਵਿਚ ਵੀ ਉਸ ਨਾਲ ਏਜੰਟ ਵੱਲੋਂ ਠੱਗੀ ਹੋਣ ਕਾਰਣ ਉਸ ਨੂੰ ਪੰਜਾਬ ਵਿਚੋਂ ਪੈਸੇ ਦੇ ਕੇ ਵਾਪਸ ਬੁਲਾਇਆ ਗਿਆ ਸੀ ਅਤੇ ਕਰਜ਼ਾ ਹੋਰ ਚੜ੍ਹ ਗਿਆ। 

ਇਹ ਵੀ ਪੜ੍ਹੋ :  14 ਸਾਲਾ ਕੁੜੀ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ, ਵਿਦੇਸ਼ੋਂ ਪਰਤੇ ਪਿਓ ਨੇ ਦੱਸੀ ਸੱਚਾਈ

ਕਰਜ਼ੇ ਕਾਰਣ ਤਿੰਨ ਕਨਾਲਾਂ ਜ਼ਮੀਨ ਵੀ ਵਿਕ ਚੁੱਕੀ ਸੀ। ਇਸ ਦੌਰਾਨ ਜ਼ਿੰਦਗੀ ਨੂੰ ਦੁਬਾਰਾ ਸਿਰੇ ਤੋਂ ਚਲਾਉਣ ਲਈ ਉਸ ਨੇ ਤਿੰਨ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਹੱਥੀਂ ਦਾਰ ਅਤੇ ਆੜ੍ਹਤੀਏ ਤੋਂ ਦਿੱਤੇ ਕਰਜ਼ੇ ਨੇ ਉਸ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਉਸ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਪੀੜਤ ਕਿਸਾਨ ਗੁਰਲਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕੈਪਟਨ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਸ ਦੇ ਪਰਿਵਾਰ ਤੇ ਚੜ੍ਹੇ ਪੰਜ ਲੱਖ ਦੇ ਕਰਜ਼ੇ ਨੂੰ ਲਾਹੁਣ ਲਈ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।

ਇਹ ਵੀ ਪੜ੍ਹੋ :  ਅਕਾਲੀ ਨੇਤਾ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ


author

Gurminder Singh

Content Editor

Related News