ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ, ਤੜਕਸਾਰ ਸੜਕ ਕਿਨਾਰਿਓਂ ਮਿਲੀ ਨੌਜਵਾਨ ਦੀ ਲਾਸ਼

11/28/2022 4:25:49 PM

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਹਲਕਾ ਗੁਰੂਹਰਸਾਏ ਦੇ ਨਾਲ ਲੱਗਦੇ ਪਿੰਡ ਚਾਂਦੀ ਵਾਲਾ ਵਿਖੇ ਤੜਕਸਾਰ ਸ਼ੱਕੀ ਹਾਲਾਤ ਵਿਚ ਇਕ 21 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਕੁਝ ਨੌਜਵਾਨ ਸਵੇਰੇ ਜਦੋਂ ਕਸਰਤ ਕਰਨ ਲਈ ਪਿੰਡ ਤੋਂ ਬਾਹਰ ਜਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਇਕ ਨੌਜਵਾਨ ਜੋ ਜ਼ਮੀਨ ਉੱਪਰ ਡਿਗਿਆ ਹੋਇਆ ਸੀ ਦੀ ਮੌਤ ਹੋ ਚੁੱਕੀ ਸੀ। ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਦੀ ਫੋਟੋ ਨੂੰ ਵਾਇਰਲ ਕੀਤਾ ਗਿਆ ਤਾਂ ਉਕਤ ਨੌਜਵਾਨ ਦੀ ਪਹਿਚਾਣ ਪਿੰਡ ਕੋਟੂ-ਫੰਗੀਆਂ ਜਲਾਲਾਬਾਦ ਵਜੋਂ ਹੋਈ। ਮ੍ਰਿਤਕ ਨੌਜਵਾਨ ਦਾ ਨਾਮ ਰਮਨ ਕੁਮਾਰ ਪੁੱਤਰ ਸੁਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਉਧਰ ਮੌਕੇ ’ਤੇ ਪਹੁੰਚੀ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਸ ਮੌਕੇ ਮ੍ਰਿਤਕ ਨੌਜਵਾਨ ਦੇ ਚਾਚਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਸਤਰੀ ਦਾ ਕੰਮ ਕਰਦਾ ਹੈ ਤੇ ਮ੍ਰਿਤਕ ਨੌਜਵਾਨ ਦਿਹਾੜੀਦਾਰ ਦਾ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਸ਼ਾਮ ਸਮੇਂ ਰੋਟੀ ਖਾ ਕੇ ਸਾਡੇ ਕੋਲੋਂ ਪਤਾ ਨਹੀਂ ਗੁਰੂਹਰਸਹਾਏ ਦੇ ਪਿੰਡ ਚਾਂਦੀ ਵਾਲਾ ਵਿਖੇ ਕਿਵੇਂ ਪਹੁੰਚ ਗਿਆ। ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਗਹਿਣਾ ਰਾਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਰਮਨ ਕੁਮਾਰ ਵਜੋਂ ਹੋਈ। ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। 


Gurminder Singh

Content Editor

Related News