ਸ਼ੱਕੀ ਹਾਲਤ ਵਿੱਚ ਮਿਲੀ ਨੌਜਵਾਨ ਦੀ ਲਾਸ਼, ਕੋਲ ਪਈ ਸਰਿੰਜ ਨੇ ਖੜ੍ਹੇ ਕੀਤੇ ਕਈ ਸਵਾਲ

Wednesday, Mar 10, 2021 - 05:54 PM (IST)

ਸ਼ੱਕੀ ਹਾਲਤ ਵਿੱਚ ਮਿਲੀ ਨੌਜਵਾਨ ਦੀ ਲਾਸ਼, ਕੋਲ ਪਈ ਸਰਿੰਜ ਨੇ ਖੜ੍ਹੇ ਕੀਤੇ ਕਈ ਸਵਾਲ

ਗੁਰੂਹਰਸਹਾਏ (ਆਵਲਾ): ਸ਼ਹਿਰ ਦੇ ਨਾਲ ਲੱਗਦੇ ਪਿੰਡ ਛਾਂਗਾ ਰਾਏ ਹਿਥਾੜ ਛੀਂਬਾ ਵਾਲਾ ਵਿਖੇ ਖੇਤਾਂ ’ਚੋਂ 45 ਸਾਲਾ ਨੌਜਵਾਨ ਜਗਦੀਸ਼ ਸਿੰਘ ਪੁੱਤਰ ਪ੍ਰਕਾਸ਼ ਸਿੰਘ ਦੀ ਲਾਸ਼ ਸ਼ੱਕੀ ਹਾਲਾਤਾਂ ’ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਪੁੱਤਰ ਰਾਮ ਪ੍ਰਕਾਸ਼ ਪਿੰਡ ਛਾਂਗਾ ਰਾਏ ਹਿਥਾੜ ਛੀਂਬੇ ਵਾਲਾ ਜੋ ਕਿ ਬੀਤੇ ਦਿਨੀਂ ਦਿਨ ਮੰਗਲਵਾਰ ਆਪਣੇ ਘਰ ’ਚੋਂ ਸਵੇਰੇ ਕਿਤੇ ਕਿਸੇ ਕੰਮ ਲਈ ਗਿਆ ਅਤੇ ਜਦੋਂ ਉਹ ਰਾਤ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਬੁੱਧਵਾਰ ਦੀ ਸਵੇਰੇ ਉਸ ਦੀ ਲਾਸ਼ ਪਿੰਡ ਦੇ ਹੀ ਖੇਤਾਂ ਵਿੱਚੋਂ ਪਰਿਵਾਰਿਕ ਮੈਂਬਰਾਂ ਨੂੰ ਹੀ ਸ਼ੱਕੀ ਹਾਲਾਤਾਂ ’ਚ ਮਿਲੀ ਅਤੇ ਇਸ ਦੌਰਾਨ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਜਲੰਧਰ ਦੇ ਗਾਂਧੀ ਵਿਨੀਤਾ ਆਸ਼ਰਮ 'ਚੋਂ ਭੱਜੀਆਂ ਲਗਭਗ 40 ਕੁੜੀਆਂ, ਮਚੀ ਹਫ਼ੜਾ-ਦਫੜੀ

ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਜੋ ਕਿ ਸ਼ੱਕੀ ਹਾਲਾਤਾਂ ਵਿੱਚੋਂ ਪਿੰਡ ਦੇ ਹੀ ਖੇਤਾਂ ਵਿੱਚੋਂ ਮਿਲੀ ਹੈ ਅਤੇ ਨਾਲ ਹੀ ਮ੍ਰਿਤਕ ਨੌਜਵਾਨ ਦੇ ਕੋਲ ਪਿਆ ਨਸ਼ੇ ਦਾ ਟੀਕਾ ਲਾਉਣ ਵਾਲੀ ਸਰਿੰਜ ਵੀ ਮਿਲੀ ਹੈ।ਇਹ ਤਾਂ ਹੁਣ ਪੁਲਸ ਦੀ ਛਾਣਬੀਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਸ ਨੌਜਵਾਨ ਦੀ ਮੌਤ ਕਿਨ੍ਹਾਂ ਹਾਲਾਤਾਂ ਵਿੱਚ ਅਤੇ ਕਿਸ ਕਾਰਨ ਹੋਈ ਹੈ।ਨਸ਼ਾ,ਕਤਲ ਕੇ ਸਾਜ਼ਿਸ਼।

ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ


author

Shyna

Content Editor

Related News