ਘਰ ਦੇ ਬਾਹਰ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਿਹਾ ਕਤਲ ਹੋਇਆ

Tuesday, Jan 07, 2020 - 02:43 PM (IST)

ਘਰ ਦੇ ਬਾਹਰ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਿਹਾ ਕਤਲ ਹੋਇਆ

ਅੰਮ੍ਰਿਤਸਰ (ਸੁਮਿਤ) : ਗੁਰੂ ਕੀ ਵਡਾਲੀ ਇਲਾਕੇ ਵਿਚ ਸ਼ੱਕੀ ਹਾਲਾਤ ਵਿਚ ਇਕ ਨੌਜਵਾਨ ਦੀ ਲਾਸ਼ ਉਸ ਦੇ ਘਰ ਦੇ ਬਾਹਰ ਹੀ ਇਕ ਦਰਖਤ ਨਾਲ ਲਟਕਦੀ ਹੋਈ ਮਿਲੀ। ਮਿਲੀ ਜਾਣਕਾਰੀ ਮੁਤਾਬਕ ਬਲਵੰਤ ਸਿੰਘ ਉਰਫ ਕਾਕਾ ਪਿਛਲੇ ਕੁਛ ਦਿਨਾਂ ਤੋਂ ਘਰੋਂ ਗਾਇਬ ਸੀ ਅਤੇ ਬੀਤੇ ਦਿਨੀਂ ਹੀ ਉਹ ਘਰ ਵਾਪਸ ਪਰਤਿਆ ਸੀ ਅਤੇ ਉਸ ਦੇ ਦੋਸਤ ਨੇ ਬਲਵੰਤ ਨੂੰ ਇਲਾਕੇ ਦੇ ਇਕ ਚੌਂਕ ਵਿਚ ਵੇਖਿਆ ਸੀ। ਸਵੇਰੇ ਉਸ ਦੀ ਲਾਸ਼ ਘਰ ਦੇ ਬਾਹਰ ਦਰੱਖਤ ਨਾਲ ਲਟਕਦੀ ਹੋਈ ਮਿਲੀ। 

ਮ੍ਰਿਤਕ ਦੇ ਪਰਿਵਾਰ ਨੇ ਇਲਾਕੇ ਦੇ ਨੌਜਵਾਨਾਂ 'ਤੇ ਬਲਵੰਤ ਸਿੰਘ ਨੂੰ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਪਰਿਵਾਰ ਮੁਤਾਬਕ ਬਲਵੰਤ ਦਾ ਇਲਾਕੇ ਦੇ ਕੁਝ ਨੌਜਵਾਨਾਂ ਨਾਲ ਮੋਬਾਇਲ ਫੋਨ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਉਕਤ ਨੌਜਵਾਨ ਬਲੰਵਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਸਨ। ਕੁਛ ਸਮੇਂ ਪਹਿਲਾਂ ਉਹ ਕੰਮ ਦੀ ਭਾਲ 'ਚ ਅੰਮ੍ਰਿਤਸਰ ਤੋਂ ਬਾਹਰ ਗਿਆ ਸੀ ਅਤੇ ਕੱਲ ਹੀ ਉਹ ਆਇਯਾ ਸੀ, ਪਰਿਵਾਰ ਮੁਤਾਬਕ ਬਲਵੰਤ ਨੂੰ ਕਤਲ ਕਰਨ ਤੋਂ ਬਾਅਦ ਦਰੱਖਤ ਨਾਲ ਟੰਗਿਆ ਗਿਆ ਹੈ। 

ਦੂਜੇ ਪਾਸੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਆਖਣਾ ਹੈ ਕਿ ਇਹ ਆਤਮਹੱਤਿਆ ਹੈ। ਪੁਲਸ ਮੁਤਾਬਕ ਬਲਵੰਤ ਸਿੰਘ ਬੇਰੋਜ਼ਗਾਰ ਸੀ ਅਤੇ ਨਸ਼ੇ ਦਾ ਆਦੀ ਸੀ, ਇਸ ਤੋਂ ਦੁਖੀ ਹੋ ਕੇ ਉਸ ਵਾਲੋਂ ਆਤਮਹੱਤਿਆ ਕੀਤੀ ਗਈ ਹੈ। ਪੁਲਸ ਮੁਤਾਬਕ ਪਰਿਵਾਰ ਨੇ ਜਿਹੜਾ ਕਤਲ ਦਾ ਖਦਸ਼ਾ ਜ਼ਾਹਰ ਕੀਤਾ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News