ਸੜਕ ''ਚ ਪਏ ਟੋਇਆਂ ਕਾਰਨ ਸਵਿਫਟ ਕਾਰ ਸਵਾਰ ਨੌਜਵਾਨ ਦੀ ਮੌਤ
Thursday, Nov 19, 2020 - 02:49 PM (IST)
ਅਜੀਤਵਾਲ (ਰੱਤੀ ਕੋਕਰੀ) : ਬੀਤੀ ਦੇਰ ਰਾਤ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜਨਮ ਸਥਾਨ ਪਿੰਡ ਢੁੱਡੀਕੇ-ਅਜੀਤਵਾਲ ਰੋਡ 'ਤੇ ਇਕ ਸੜਕ ਹਾਦਸੇ 'ਚ 28 ਸਾਲਾ ਨੌਜਵਾਨ ਸਨੀ ਕਟਾਰੀਆਵਾਸੀ ਢੁੱਡੀਕੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੀ ਅਜੀਤਵਾਲ 'ਚ ਇਲੈਕਟ੍ਰੋਨਿਕਸ ਦੀ ਦੁਕਾਨ ਸੀ। ਦੇਰ ਰਾਤ ਉਕਤ ਨੌਜਵਾਨ ਆਪਣੇ ਘਰ ਕਾਰ ਸਵਿਫਟ 'ਤੇ ਜਾ ਰਿਹਾ ਸੀ ਤਾਂ ਸੜਕ 'ਚ ਵੱਡੇ ਖੱਡਿਆਂ ਕਾਰਨ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਸ ਦੀ ਕਾਰ ਦਰਖ਼ਤ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਇੰਜਣ ਨਿਕਲ ਕੇ ਬਾਹਰ ਡਿੱਗ ਪਿਆ।
ਇਹ ਵੀ ਪੜ੍ਹੋ : 'ਜਾਗੋ' ਨੇ ਜਥੇਦਾਰ ਦੇ ਬਿਆਨ ਦੇ ਅਰਥਾਂ ਨੂੰ ਸਮਝਣ ਦੀ ਕੀਤੀ ਅਪੀਲ
ਰਾਹਗੀਰਾਂ ਵੱਲੋਂ ਐਕਸੀਡੈਂਟ ਦੇਖਿਆ ਗਿਆ ਤਾਂ ਉਨ੍ਹਾਂ ਸੋਸ਼ਲ ਮੀਡੀਆ ਗਰੁੱਪ 'ਚ ਇਸ ਦੀ ਜਾਣਕਾਰੀ ਦਿੱਤੀ ਤਾਂ ਤੁਰੰਤ ਥਾਣਾ ਅਜੀਤਵਾਲ ਦੀ ਪੁਲਸ ਵੱਲੋਂ ਪਰਿਵਾਰਿਕ ਮੈਂਬਰਾਂ ਸਮੇਤ ਉਕਤ ਨੌਜਵਾਨ ਨੂੰ ਜ਼ਖ਼ਮੀ ਹਾਲਤ 'ਚ ਪਹਿਲਾਂ ਨਿਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ 17 ਨਵੰਬਰ ਨੂੰ ਲਾਲਾ ਲਾਜਪਤ ਰਾਏ ਦੇ ਸ਼ਹੀਦੀ ਦਿਨ 'ਤੇ ਮੀਡੀਆ ਵੱਲੋਂ ਇਸ ਸੜਕ 'ਤੇ ਪਏ ਟੋਇਆਂ ਦਾ ਮੁੱਦਾ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਦੇ ਸਾਹਮਣੇ ਰੱਖਿਆ ਗਿਆ ਸੀ। ਡੀ. ਸੀ. ਮੋਗਾ ਨੇ ਇਸ ਸੜਕ ਦੀ ਜਲਦੀ ਮੁਰੰਮਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਸੀ।
ਇਹ ਵੀ ਪੜ੍ਹੋ : ਟੋਭੇ 'ਚ ਡੁੱਬਣ ਕਾਰਣ ਬੱਚੀ ਦੀ ਮੌਤ
ਇਹ ਵੀ ਪੜ੍ਹੋ : 'ਦਿੱਲੀ ਕਮੇਟੀ ਚੋਣਾਂ ਲਈ ਚੋਣ ਜ਼ਾਬਤਾ ਤੁਰੰਤ ਲਗਾਉਣ ਦੀ ਜਾਗੋ ਨੇ ਕੀਤੀ ਮੰਗ'