5 ਨੌਜਵਾਨਾਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ, ਸਾਢੇ 3 ਲੱਖ ਲੁੱਟ ਕੇ ਹੋਏ ਫਰਾਰ

10/28/2020 3:53:20 PM

ਚੰਡੀਗੜ੍ਹ (ਸੁਸ਼ੀਲ) : ਮਲੋਆ ਸਥਿਤ ਨਿਰਮਲ ਮੈਟਰੇਸੇਸ ਫੈਕਟਰੀ ਸੰਚਾਲਕ ਤੋਂ ਸੋਮਵਾਰ ਰਾਤ ਦਿੱਲੀ ਨੰਬਰ ਦੀ ਕਾਰ 'ਤੇ ਆਏ ਪੰਜ ਬਦਮਾਸ਼ ਮਾਰਕੁੱਟ ਕਰ ਕੇ ਕੁਲੈਕਸ਼ਨ ਦੇ ਤਿੰਨ ਲੱਖ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਫੈਕਟਰੀ ਸੰਚਾਲਕ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਪੀ. ਸੀ. ਆਰ. ਨੇ ਜ਼ਖ਼ਮੀ ਫੈਕਟਰੀ ਸੰਚਾਲਕ ਮਨੀਸ਼ ਕੁਮਾਰ ਨੂੰ ਜੀ. ਐੱਮ. ਐੱਸ. ਐੱਚ.-16 ਵਿਚ ਭਰਤੀ ਕਰਵਾਇਆ ਹੈ। ਦੇਰ ਰਾਤ ਹਸਪਤਾਲ ਪਹੁੰਚੀ ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮਨੀਸ਼ ਕੁਮਾਰ ਨੇ ਦੱਸਿਆ ਕਿ ਮਲੋਆ-ਜੁਝਾਰ ਨਗਰ ਬਾਰਡਰ 'ਤੇ ਚੰਡੀਗੜ੍ਹ ਵੱਲ ਉਸ ਦੀ ਨਿਰਮਲ ਮੈਟਰੇਸੇਸ ਫੈਕਟਰੀ ਹੈ। ਉੱਥੇ ਉਸ ਤੋਂ ਇਲਾਵਾ ਚਾਰ ਫਰਨੀਚਰ ਹਾਊਸ ਹਨ।

ਇਹ ਵੀ ਪੜ੍ਹੋ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਵੱਡਾ ਧਮਾਕਾ ਕਰ ਸਕਦੇ ਹਨ ਸਰਨਾ 

ਪਹਿਲਾਂ ਫਰਨੀਚਰ ਹਾਊਸ ਦੇ ਮਾਲਕ ਨੂੰ ਕੁੱਟ ਰਹੇ ਸਨ
ਮਨੀਸ਼ ਨੇ ਦੱਸਿਆ ਕਿ ਸੋਮਵਾਰ ਰਾਤ ਮਾਰਕੀਟ ਤੋਂ ਕੁਲੈਕਸ਼ਨ ਕਰ ਕੇ ਫੈਕਟਰੀ ਆ ਕੇ ਵੇਖਿਆ ਕਿ ਗੁਆਂਢੀ ਵਿਜੈ ਫਰਨੀਚਰ ਹਾਊਸ ਦੇ ਮਾਲਕ ਵਿਜੈ ਕੁਮਾਰ ਨਾਲ ਦੋ ਨੌਜਵਾਨ ਮਾਰਕੁੱਟ ਕਰ ਰਹੇ ਸਨ। ਵਿਜੈ ਦਾ ਬਚਾਅ ਕਰਨ ਉਹ ਚਲਿਆ ਗਿਆ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਚਲੇ ਗਏ। ਸ਼ਿਕਾਇਤਕਰਤਾ ਅਨੁਸਾਰ ਥੋੜ੍ਹੀ ਦੇਰ ਵਿਚ ਦੋਵੇਂ ਨੌਜਵਾਨ ਦਿੱਲੀ ਨੰਬਰ ਦੀ ਕਾਰ ਵਿਚ ਪੰਜ ਤੋਂ ਸਤ ਨੌਜਵਾਨਾਂ ਨੂੰ ਲੈ ਕੇ ਆਏ। ਸਾਰਿਆਂ ਨੇ ਉਸ ਨਾਲ ਮਾਰਕੁੱਟ ਕੀਤੀ ਅਤੇ ਕ੍ਰਿਪਾਨ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਉਸ ਦੀ ਜੇਬ ਵਿਚ ਰੱਖੇ ਸਾਢੇ ਤਿੰਨ ਲੱਖ ਰੁਪਏ ਵੀ ਲੈ ਗਏ।

ਇਹ ਵੀ ਪੜ੍ਹੋ : ਮਾਰਚ ਦੀ ਬਜਾਏ ਮਈ 'ਚ ਹੋ ਸਕਦੇ ਸੀ. ਬੀ. ਐੱਸ. ਈ. ਦੇ ਐਗਜ਼ਾਮ

ਸੂਚਨਾ ਪਾ ਕੇ ਪਹੁੰਚੇ ਏ. ਐੱਸ. ਆਈ. ਰਾਮਗੋਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 1:20 ਵਜੇ ਵਾਰਦਾਤ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੀੜਤ ਨੂੰ ਕਾਲ ਕਰਨ 'ਤੇ ਪਤਾ ਚੱਲਿਆ ਕਿ ਉਨ੍ਹਾਂ ਨੂੰ ਜੀ. ਐੱਮ. ਐੱਸ.ਐੱਚ. -16 ਤੋਂ ਛੁੱਟੀ ਮਿਲ ਚੁੱਕੀ ਹੈ। ਹੁਣ ਪੀੜਤ ਨੂੰ ਮੌਕੇ 'ਤੇ ਲਿਜਾਕੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਹਾਲਾਂਕਿ ਦੂਜੇ ਦਿਨ ਵੀ ਪੁਲਸ ਨੇ ਮਾਮਲੇ ਵਿਚ ਕੇਸ ਦਰਜ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ : ਫਾਦਰ ਐਨਥਨੀ ਦਾ ਦੋਸ਼, ਅਦਾਲਤੀ ਹੁਕਮ ਦੇ ਬਾਵਜੂਦ ਪੁਲਸ ਰਿਫੰਡ ਨਹੀਂ ਕਰ ਰਹੀ 4.57 ਕਰੋੜ


Anuradha

Content Editor

Related News