10 ਸਾਲ ਦੀ ਉਮਰ 'ਚ ਮਾਰੀਆਂ ਵੱਡੀਆਂ ਮੱਲਾਂ, ਲਾਂਚ ਕੀਤੀ 'ਮਿਸ਼ਨ ਫਤਿਹ' ਨਾਂ ਦੀ ਵੈੱਬਸਾਈਟ (ਵੀਡੀਓ)

Wednesday, Jul 08, 2020 - 05:31 PM (IST)

ਜਲੰਧਰ (ਸੋਨੂੰ)— ਕਾਬਲੀਅਤ ਕਿਸੇ ਉਮਰ ਦੀ ਮੁਥਾਸ ਨਹੀਂ ਹੁੰਦੀ ਸਿਰਫ ਉਸ ਨੂੰ ਨਿਖਾਰਣ ਦੀ ਲੋੜ ਹੁੰਦੀ ਹੈ। ਜਲੰਧਰ ਦੇ 10 ਸਾਲਾ ਮੇਦਾਂਸ਼ ਕੁਮਾਰ ਗੁਪਤਾ ਨੇ ਗਿੰਨੀਜ਼ ਬੁੱਕ 'ਚ ਤਾਂ ਆਪਣਾ ਨਾਂ ਦਰਜ ਕਰਵਾ ਹੀ ਲਿਆ ਹੈ ਸਗੋਂ ਹੁਣ ਉਹ 'ਮਿਸ਼ਨ ਫਹਿਤ ਡਾਟ. ਕਾਮ' ਦੀ ਇਕ ਵੈੱਬਸਾਈਟ ਬਣਾ ਕੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੇ ਪ੍ਰਤੀ ਵੀ ਜਾਗਰੂਕ ਵੀ ਕਰ ਰਿਹਾ ਹੈ। ਇਸ ਵੈੱਬਸਾਈਟ ਦੇ ਜ਼ਰੀਏ ਮੇਦਾਂਸ਼ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਕੁਝ ਜ਼ਰੂਰੀ ਸਾਵਧਾਨੀਆਂ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਵੀ ਜਾਣਕਾਰੀ ਦੇ ਰਿਹਾ ਹੈ।

ਇਹ ਵੀ ਪੜ੍ਹੋ:  ਬਰਾਤ ਬੂਹੇ 'ਤੇ ਪੁੱਜਣ ਸਮੇਂ ਲਾੜੀ ਹੋਈ ਘਰੋਂ ਫ਼ਰਾਰ, ਟੁੱਟੇ ਲਾੜੇ ਦੇ ਸਾਰੇ ਸੁਫ਼ਨੇ

PunjabKesari

ਮੇਦਾਂਸ਼ 5ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਪੜ੍ਹਾਈ ਦੇ ਨਾਲ-ਨਾਲ ਤਕਨੀਕ ਨਾਲ ਵੀ ਬੇਹੱਦ ਪਿਆਰ ਹੈ। ਤਾਲਾਬੰਦੀ ਦੌਰਾਨ ਜਦੋਂ ਸਾਰੇ ਵਿਦਿਅਕ ਅਦਾਰੇ ਬੰਦ ਸਨ, ਉਸ ਸਮੇਂ ਦਾ ਸਹੀ ਇਸਤੇਮਾਲ ਕਰਕੇ ਮੇਦਾਂਸ਼ ਨੇ ਕਈ ਵੈੱਬਸਾਈਟਾਂ ਬਣਾਈਆਂ ਹਨ। ਮੇਦਾਂਸ਼ ਦੇ ਪਿਤਾ ਸੰਦੀਪ ਕੁਮਾਰ ਗੁਪਤਾ ਖੁਦ ਵੀ ਵੈਬਸਾਈਟ ਬਣਾਉਣ 'ਚ ਆਪਣੇ ਪੁੱਤਰ ਦਾ ਪੂਰਾ ਸਾਥ ਦਿੰਦੇ ਹਨ।
PunjabKesari

ਮੇਦਾਂਸ਼ ਬਾਰੇ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਮੇਦਾਂਸ਼ ਯੋਗ ਦਿਹਾੜੇ 'ਤੇ ਇਕ ਵੈਬਸਾਈਟ ਬਣਾ ਕੇ 'ਗਿੰਨੀਜ਼ ਬੁਕ ਆਫ ਰਿਕਾਰਡ' 'ਚ ਆਪਣਾ ਨਾਮ ਦਰਜ ਕਰਵਾ ਚੁੱਕਿਆ ਹੈ।
ਇਹ ਵੀ ਪੜ੍ਹੋ:  ਪੰਜਾਬ ਸਰਕਾਰ ਦੇ ਸ਼ਗਨ ਦਾ ਇੰਤਜ਼ਾਰ ਕਰ ਰਹੀਆਂ ਨੇ ਜਲੰਧਰ ਜ਼ਿਲ੍ਹੇ ਦੀਆਂ 2074 ਲਾੜੀਆਂ

PunjabKesari

ਹਰ ਮਾਂ ਦੀ ਤਰ੍ਹਾਂ ਮੇਦਾਂਸ਼ ਦੇ ਮੰਮੀ ਮੋਨਿਕਾ ਗੁਪਤਾ ਨੂੰ ਆਪਣੇ ਬੱਚੇ ਦੀਆਂ ਉਪਲੱਬਧੀਆਂ 'ਤੇ ਮਾਣ ਹੈ। ਮੇਦਾਂਸ਼ ਬਾਰੇ ਬੋਲਦੇ ਉਹ ਦੱਸਦੇ ਹਨ ਕਿ ਹੋਰਾਂ ਬੱਚਿਆਂ ਦੀ ਤਰ੍ਹਾਂ ਮੇਰਾ ਬੇਟਾ ਖੇਡਦਾ ਵੀ ਪੂਰਾ ਹੈ ਅਤੇ ਪੜਾਈ 'ਚ ਵੀ ਉੱਚੀਆਂ ਮੰਜ਼ਿਲਾਂ ਹਾਸਲ ਕਰ ਰਿਹਾ ਹੈ।
ਇਹ ਵੀ ਪੜ੍ਹੋ​​​​​​​: ਦੁੱਖਭਰੀ ਖਬਰ: ਪਿਓ-ਪੁੱਤ ਨੇ ਇਕੋ ਹੀ ਰਾਤ ਨੂੰ ਕੀਤੀ ਖ਼ੁਦਕੁਸ਼ੀ, ਸੋਗ 'ਚ ਡੁੱਬਾ ਪਰਿਵਾਰ


author

shivani attri

Content Editor

Related News