ਪੰਚਾਇਤੀ ਚੋਣਾਂ ''ਚ ਨੌਜਵਾਨਾਂ ਦਾ ਰਿਹਾ ਬੋਲਬਾਲਾ, 21 ਸਾਲਾ ਸੁਮਨਪ੍ਰੀਤ ਕੌਰ ਬਣੀ ਸਭ ਤੋਂ ਨੌਜਵਾਨ ਸਰਪੰਚ

Saturday, Oct 19, 2024 - 05:00 AM (IST)

ਨਥਾਣਾ (ਜ.ਬ.)- ਪੰਜਾਬ ਵਿਚ ਹੋਈਆਂ ਪੰਚਾਇਤੀ ਚੋਣਾਂ ਵਿਚ ਜਿੱਥੇ ਵੱਖ-ਵੱਖ ਪੁਰਾਣੇ ਆਗੂਆਂ ਵੱਲੋਂ ਚੋਣ ਲੜੀ ਗਈ ਉੱਥੇ ਹੀ ਨੌਜਵਾਨ ਵਰਗ ਨੇ ਵੀ ਇਨ੍ਹਾਂ ਚੋਣਾਂ ਵਿਚ ਹਿੱਸਾ ਲਿਆ ਅਤੇ ਜਿੱਤ ਪ੍ਰਾਪਤ ਕੀਤੀ। 

ਇਸ ਦੌਰਾਨ ਸਭ ਤੋਂ ਮਿਸਾਲੀ ਜਿੱਤ ਬਠਿੰਡਾ ਜ਼ਿਲ੍ਹੇ ਦੇ ਬਲਾਕ ਨਥਾਣਾ ਦੇ ਪਿੰਡ ਪੂਹਲਾ ਤੋਂ ਸਾਹਮਣੇ ਆਈ ਹੈ, ਜਿੱਥੇ 21 ਸਾਲਾ ਸੁਮਨਪ੍ਰੀਤ ਕੌਰ ਨੇ 1949 ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ। ਇਸ ਨਾਲ ਉਹ ਪੰਜਾਬ ਦੇ ਸਭ ਤੋਂ ਨੌਜਵਾਨ ਸਰਪੰਚਾਂ ਦੀ ਸੂਚੀ 'ਚ ਬਹੁਤ ਉੱਪਰ ਆਪਣਾ ਨਾਂ ਦਰਜ ਕਰਵਾ ਚੁੱਕੀ ਹੈ।

PunjabKesari

ਜ਼ਿਕਰਯੋਗ ਹੈ ਕਿ ਪਿੰਡ ਪੂਹਲਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਜੱਦੀ ਪਿੰਡ ਹੈ। ਜਿੱਤ ਉਪਰੰਤ ਬਲਕਾਰ ਸਿੰਘ ਸਿੱਧੂ ਨੇ ਸੁਮਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਤੇ ਵਧਾਈ ਦਿੱਤੀ ਅਤੇ ਪਿੰਡ ਵਿਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਪੂਹਲਾ ਦੀ ਧੀ ਸੁਮਨਪ੍ਰੀਤ ਕੌਰ ਸਿੱਧੂ ਨੇ ਆਪਣੇ ਵਿਰੋਧੀ ਸੁਲਕਸ਼ਨ ਸਿੰਘ ਤੋਂ 1949 ਵੋਟਾਂ ਵੱਧ ਲੈ ਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ।

ਇਹ ਵੀ ਪੜ੍ਹੋ- 1.07 ਲੱਖ ਰੁਪਏ ਬਿਜਲੀ ਦਾ ਬਿੱਲ ! ਖ਼ਪਤਕਾਰ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਆਇਆ ਦਿਲਚਸਪ ਫ਼ੈਸਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News