ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)
Sunday, Apr 03, 2022 - 05:48 PM (IST)
ਗੁਰਦਾਸਪੁਰ (ਗੁਰਪ੍ਰੀਤ) - ਪੜ੍ਹਾਈ ਕਰਨ ਤੋਂ ਬਾਅਦ ਜ਼ਿਆਦਾਤਰ ਨੌਜਵਾਨ ਵੱਡੀਆਂ-ਵੱਡੀਆਂ ਕੰਪਨੀਆਂ 'ਚ ਨੌਕਰੀ ਕਰਨਾ ਪਸੰਦ ਕਰਦੇ ਹਨ ਜਾਂ ਵਿਦੇਸ਼ ’ਚ ਜਾ ਕੇ ਪੈਸਾ ਕਮਾਉਣਾ ਚਾਹੁੰਦੇ ਹਨ। ਪਿੰਡ ਜੰਗਲਾਂ ਦਾ ਰਹਿਣ ਵਾਲਾ ਨੌਜਵਾਨ ਰਮਨ ਸਲਾਰੀਆ ਨੌਕਰੀ ਕਰਨ ਦੀ ਥਾਂ ਖੇਤੀਬਾੜੀ ਕਰਨ ਦਾ ਸ਼ੌਕ ਰੱਖਦਾ ਹੈ। ਉਕਤ ਨੌਜਵਾਨ ਨੇ ਬੀ.ਟੈੱਕ ਕਰਨ ਤੋਂ ਬਾਅਦ ਕਰੀਬ 15 ਸਾਲ ਦਿੱਲੀ ਦੀ ਮੈਟਰੋ 'ਚ ਸਿਵਲ ਇੰਜੀਨੀਅਰਿੰਗ ਦਾ ਕੰਮ ਕੀਤਾ। ਖੇਤੀ ਵਿੱਚ ਦਿਲਚਸਪੀ ਹੋਣ ਕਾਰਨ ਉਹ ਵਾਪਸ ਪਿੰਡ ਆ ਗਿਆ ਅਤੇ ਉਸ ਨੇ ਡਰੈਗਨ ਫਰੂਟ ਦੀ ਬਾਗਬਾਨੀ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਡਰੈਗਨ ਫਰੂਟ ਦੀ ਖੇਤੀ ਨਾਲ ਉਸ ਨੇ ਹੌਲੀ-ਹੌਲੀ ਬਾਗਬਾਨੀ ਵਿੱਚ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੱਤਾ। ਉਸਨੇ ਹੁਣ ਡਰੈਗਨ ਫਰੂਟ ਦੇ ਨਾਲ-ਨਾਲ ਸਟ੍ਰਾਬੇਰੀ ਦੀ ਵੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸਟ੍ਰਾਬੇਰੀ ਨਾਲ ਉਸ ਨੂੰ ਹੋਰ ਵੱਧ ਮੁਨਾਫਾ ਹੋ ਰਿਹਾ ਹੈ। ਇਸ ਸਬੰਧ ’ਚ ਜਦੋਂ ਰਮਨ ਸਲਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਸਨੇ ਪਹਿਲਾਂ ਲਗਭਗ 1 ਏਕੜ ’ਚ ਸਟ੍ਰਾਬੇਰੀ ਲਾਈ ਸੀ, ਜਿਸ ਵਿੱਚ ਉਸ ਨੂੰ ਮੁਨਾਫਾ ਹੋਣਾ ਸ਼ੁਰੂ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ - ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਨੂੰ ਮਿਲੇ ਵਾਕੀ-ਟਾਕੀ, ਹੁਣ ਨਹੀਂ ਕਰ ਸਕਣਗੇ ਫੋਨ ਦੀ ਵਰਤੋਂ
ਉਸਨੇ ਕਿਹਾ ਕਿ ਉਹ ਡਰੈਗਨ ਫਰੂਟ ਦੇ ਨਾਲ ਸਟ੍ਰਾਬੇਰੀ, ਹਲਦੀ ਫੁੱਲ ਅਤੇ ਵੱਖ-ਵੱਖ ਚੀਜ਼ਾਂ ਦੀ ਖੇਤੀ ਸੀਜ਼ਨ ਦੇ ਹਿਸਾਬ ਨਾਲ ਕਰਦਾ ਹੈ। ਇਸ ਵਾਰ ਉਸ ਨੂੰ ਸਟ੍ਰਾਬੇਰੀ ’ਚੋਂ ਚੰਗਾ ਮੁਨਾਫਾ ਹੋਇਆ ਹੈ। ਉਸ ਨੇ ਦੱਸਿਆ ਕਿ ਸਟ੍ਰਾਬੇਰੀ ਵਿੱਚ 1 ਏਕੜ ’ਚੋਂ ਕਰੀਬ ਢਾਈ ਤੋਂ 3 ਲੱਖ ਰੁਪਏ ਤੱਕ ਦਾ ਮੁਨਾਫਾ ਕਮਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਰਮਨ ਸਲਾਰੀਆ ਦੂਜੇ ਕਿਸਾਨਾਂ ਨੂੰ ਵੀ ਰਿਵਾਇਤੀ ਖੇਤੀ ਨੂੰ ਛੱਡ ਬਹੁ ਫ਼ਸਲੀ ਖੇਤੀ ਕਰਨ ਲਈ ਪ੍ਰੇਰਿਤ ਕਰਦਾ ਹੈ ਤਾਂਕਿ ਉਨ੍ਹਾਂ ਨੂੰ ਫ਼ਸਲਾਂ ਦਾ ਸਹੀ ਮੁਲ ਮਿਲ ਸਕੇ।
ਪੜ੍ਹੋ ਇਹ ਵੀ ਖ਼ਬਰ - 36 ਘੰਟੇ ’ਚ ਸੁਲਝੀ ਕਤਲ ਦੀ ਗੁੱਥੀ : ASI ਪਿਓ ਨੇ ਪਹਿਲਾਂ ਪੁੱਤਰ ਦਾ ਗੋਲੀ ਮਾਰ ਕੀਤਾ ਕਤਲ, ਫਿਰ ਕੀਤੀ ਖ਼ੁਦਕੁਸ਼ੀ