ਗੁਰੂਹਰਸਹਾਏ ’ਚ ਚਿੱਟੇ ਨਾਲ ਦੋ ਨੌਜਵਾਨਾਂ ਦੀ ਮੌਤ, ਗੁਰੂ ਘਰ ’ਚ ਅਨਾਊਂਸਮੈਂਟ ਕਰ ਇਕੱਠਾ ਕੀਤਾ ਪਿੰਡ
Wednesday, Aug 02, 2023 - 06:24 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਇਲਾਕੇ ਅੰਦਰ ਚਿੱਟੇ ਦਾ ਨਸ਼ਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਨਸ਼ੇ ਕਾਰਨ ਅੱਜ ਸਵੇਰੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਲੈਪੋ ਅਤੇ ਮੋਹਨ ਕੇ ਉਤਾੜ ਵਿਖੇ ਅੱਜ ਸਵੇਰੇ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 26 ਸਾਲਾ ਜਗਦੀਪ ਉਰਫ ਜੱਗਾ ਪਿੰਡ ਮੋਹਨ ਕੇ ਉਤਾਰ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਜੋਗਿੰਦਰ ਸਿੰਘ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਹ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ ਕੋਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਲਾਕੇ ਅੰਦਰ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਜਿਸ ਨੂੰ ਰੋਕਣ ਵਿਚ ਇਲਾਕੇ ਦੀ ਪੁਲਸ ਨਾ-ਕਾਮਯਾਬ ਸਾਬਿਤ ਹੋਈ ਹੈ।
ਇਹ ਵੀ ਪੜ੍ਹੋ : ਫਰੀਦਕੋਟ ’ਚ ਵੱਡੀ ਵਾਰਦਾਤ, ਘਰ ’ਚ ਦਾਖਲ ਹੋ ਕੇ ਵੱਢ ਸੁੱਟਿਆ ਨੌਜਵਾਨ
ਦੂਜੇ ਪਾਸੇ ਪਿੰਡ ਲੈਪੋ ਦੇ ਨਾਲ ਲੱਗਦੀ ਢਾਣੀ ਵਿਚ ਰਹਿੰਦੇ ਇਕ ਨੌਜਵਾਨ ਬੇਅੰਤ ਸਿੰਘ ਪੁੱਤਰ ਰੂਪਾ ਜਿਸ ਦੀ ਉਮਰ 26 ਸਾਲ ਦੇ ਕਰੀਬ ਹੈ ਦੀ ਬੀਤੀ ਰਾਤ ਨਸ਼ੇ ਦਾ ਟੀਕਾ ਲਾਉਣ ਦੌਰਾਨ ਮੌਤ ਹੋ ਗਈ। ਚਿੱਟੇ ਨਾਲ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੇ ਨਾਲ ਹੀ ਪਿੰਡ ਵਾਲਿਆ ਨੇ ਅੱਜ ਪਿੰਡ ਲੈਪੋ ਦੇ ਗੁਰੂ ਘਰ ਵਿੱਚੋਂ ਪਿੰਡ ਵਾਸੀਆਂ ਨੂੰ ਅਨਾਊਂਸਮੈਂਟ ਕਰਕੇ ਅੱਜ ਸ਼ਾਮ ਨੂੰ 5 ਵਜੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਇਲਾਕੇ ਅੰਦਰ ਸ਼ਰੇਆਮ ਵਿੱਕ ਰਹੇ ਚਿੱਟੇ ’ਤੇ ਠੱਲ੍ਹ ਪਾਈ ਜਾ ਸਕੇ।
ਇਹ ਵੀ ਪੜ੍ਹੋ : ਇਮਾਰਤਾਂ ਦੇ ਨਕਸ਼ੇ ਪਾਸ ਕਰਨ ਨੂੰ ਲੈ ਕੇ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8