ਨੌਜਵਾਨ ਨੂੰ ਨੰਗਾ ਕਰਕੇ ਬਾਜ਼ਾਰਾਂ ’ਚ ਭਜਾ-ਭਜਾ ਕੇ ਕੁੱਟਿਅਾ
Thursday, Aug 30, 2018 - 04:34 AM (IST)
ਅੰਮ੍ਰਿਤਸਰ, (ਸੰਜੀਵ)- ਨੌਜਵਾਨ ਨੂੰ ਅਰਧ-ਨਗਨ ਕਰਕੇ ਪਹਿਲਾਂ ਤਾਂ ਬੁਰੀ ਤਰ੍ਹਾਂ ਨਾਲ ਜਖ਼ਮੀ ਕੀਤਾ ਅਤੇ ਫਿਰ ਬਾਜ਼ਾਰਾਂ ਵਿਚ ਭਜਾ-ਭਜਾ ਕੇ ਕੁੱਟਿਆ। ਜਦੋਂ ਗੁੰਡਾਗਰਦੀ ਦੇ ਇਸ ਨੰਗੇ ਨਾਚ ਦੀਆਂ ਵੀਡੀਓ ਵਾਇਰਲ ਹੋਈ ਤਾਂ ਥਾਣਾ ਸਦਰ ਦੀ ਪੁਲਸ ਹਰਕਤ ਵਿਚ ਆਈ ਅਤੇ ਉਨ੍ਹਾ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਇਹ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਪਹਿਚਾਣ ਸ਼ੁਰੂ ਕੀਤੀ ਗਈ, ਜਿੱਥੇ ਨੌਜਵਾਨ ਦੇ ਨਾਲ ਮਾਰਕੁੱਟ ਦੇ ਬਾਅਦ ਉਸ ਨੂੰ ਦੌਡ਼ਾਇਆ ਜਾ ਰਿਹਾ ਸੀ। ਵਾਇਰਲ ਹੋਈ ਵੀਡੀਓ ਵਿਚ ਇਕ ਕਲਿਪ ਅਜਿਹੀ ਵੀ ਸੀ, ਜਿਸ ਵਿਚ ਜਖ਼ਮੀ ਹੋਏ ਨੌਜਵਾਨ ਨੂੰ ਪੂਰੀ ਤਰ੍ਹਾਂ ਨਾਲ ਨਗਨ ਹਾਲਤ ਵਿਚ ਕਰ ਦਿੱਤਾ ਅਤੇ ਉਸ ਨੂੰ ਇਕ ਖਾਲੀ ਗਰਾਊਂਡ ਵਿਚ ਛੱਡ ਦਿੱਤਾ ਗਿਆ। ਅਜਿਹੇ ਹਾਲਾਤਾਂ ਵਿਚ ਨੌਜਵਾਨ ਨੂੰ ਫਡ਼ ਕੇ ਦਰਜਨ ਦੇ ਕਰੀਬ ਨੌਜਵਾਨ ਉਸ ਨੂੰ ਕੁੱਟਣ ਲੱਗੇ ਅਤੇ ਫਿਰ ਅਰਧ ਨਗਨ ਹਾਲਤ ਵਿਚ ਉਸ ਨੂੰ ਆਪਣੇ ਮੋਟਰਸਾਈਕਲਾਂ ਦੇ ਅੱਗੇ ਲਗਾ ਕੇ ਭਜਾਉਣ ਲੱਗੇ, ਇਸ ਗੱਲ ਦਾ ਖੁਲਾਸਾ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਪਹਿਚਾਣ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਬਾਅਦ ਹੀ ਹੋ ਸਕੇਗਾ। ਥਾਣਾ ਸਦਰ ਦੀ ਇੰਚਾਰਜ ਇੰਸਪੈਕਟਰ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਸ ਹੁਣ ਉਨ੍ਹਾਂ ਨੌਜਵਾਨਾਂ ਤੱਕ ਨਹੀਂ ਪਹੁੰਚ ਪਾਈ ਹੈ ਜੋ ਵੀਡੀਓ ਵਿਚ ਨੌਜਵਾਨ ਨੂੰ ਕੁੱਟ ਰਹੇ ਹਨ। ਮੋਟਰਸਾਈਕਲ ਦੇ ਨੰਬਰ ਤੋਂ ਹੁਣ ਤੱਕ ਪੁਲਸ ਨਾਮ ਦੇ ਇਲਾਵਾ ਹੋਰ ਕੋਈ ਸੁਰਾਗ ਨਹੀਂ ਕੱਢ ਸਕੀ ਹੈ। ਸੂਤਰਾਂ ਦੀ ਮੰਨੀਏ ਤਾਂ ਘਟਨਾ 88 ਫੁੱਟ ਰੋਡ ’ਤੇ ਸਥਿਤ ਸੰਧੂ ਕਾਲੋਨੀ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਅਰਧ ਨਗਨ ਨੌਜਵਾਨ ਉਸ ’ਤੇ ਹਮਲਾ ਕਰਨ ਵਾਲਿਆਂ ਤੋਂ ਲਗਾਤਾਰ ਪਾਣੀ ਮੰਗ ਰਿਹਾ ਸੀ ਅਤੇ ਉਹ ਉਸ ਦੇ ਸਰੀਰ ਤੋਂ ਨਿਕਲ ਰਹੇ ਖੂਨ ਦੇ ਬਾਵਜੂਦ ਬੇਦਰਦੀ ਨਾਲ ਕੁੱਟ ਰਹੇ ਸਨ। ਅਖਿਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਉਸ ਨੂੰ ਭਜਾਉਂਦੇ ਹੋਏ ਖਾਲੀ ਇਕ ਗਰਾਊਂਡ ਵਿਚ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨੌਜਵਾਨ ਦਾ ਅੰਡਰਵੇਅਰ ਤੱਕ ਉਤਾਰ ਕੇ ਉਸ ਨੂੰ ਪੂਰੀ ਤਰ੍ਹਾਂ ਨਗਨ ਕਰ ਦਿੱਤਾ ।
ਵੀਡੀਓ ਦੇਖਣ ਦੇ ਬਾਅਦ ਉਸ ਦੀ ਜਾਂਚ ਲਈ ਸਪੈਸ਼ਲ ਟੀਮ ਨੂੰ ਲਗਾ ਦਿੱਤਾ ਹੈ। ਪੁਲਸ ਹੁਣ ਉਸ ਨੌਜਵਾਨ ਦੀ ਤਾਲਾਸ਼ ਵਿਚ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ। ਪੁਲਸ ਵੀਡੀਓ ਦੇ ਆਧਾਰ ’ਤੇ ਹੁਣ ਅਣਪਛਾਤੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਰਹੀ ਹੈ ਅਤੇ ਵਿਖਾਈ ਦੇ ਰਹੇ ਨੌਜਵਾਨਾਂ ਦੀ ਪਹਿਚਾਣ ਕਰਵਾਈ ਜਾ ਰਹੀ ਹੈ। ਕੁੱਟਣ ਵਾਲਾ ਨੌਜਵਾਨ ਵੀਡੀਓ ਮੁਤਾਬਕ ਕਿਸੇ ਮਹਿਲਾ ਨਾਲ ਮਿਲਣ ਆਇਆ ਲੱਗਦਾ ਹੈ। ਜਿੱਥੇ ਉਸ ਨੂੰ ਦੇਖਣ ਦੇ ਬਾਅਦ ਨੌਜਵਾਨਾਂ ਨੇ ਫਡ਼ਿਆ ਅਤੇ ਉਸ ਦੀ ਮਾਰਕੁਟਾਈ ਕੀਤੀ।
–ਲਖਬੀਰ ਸਿੰਘ , ਏ.ਡੀ.ਸੀ.ਪੀ.
