ਮਾਤਮ ''ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਾਪਰੇ ਹਾਦਸੇ ਨੇ ਸ਼ਗਨਾ ''ਚ ਪਵਾਏ ਵੈਣ (ਵੀਡੀਓ)
Friday, Nov 24, 2017 - 07:44 PM (IST)
ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਨਜ਼ਦੀਕੀ ਪਿੰਡ ਪਲਾਸੋਰ ਨੇੜੇ ਵਿਆਹ ਸਮਾਗਮ 'ਚੋਂ ਪਰਤ ਰਹੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ 'ਚੋਂ ਮੌਕੇ 'ਤੇ ਹੀ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਬਾਕੀ ਦੋ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਹਾਦਸੇ ਦੀ ਖ਼ਬਰ ਮਿਲਦਿਆਂ ਦੀ ਪਰਿਵਾਰ 'ਚ ਚੱਲ ਰਿਹਾ ਖੁਸ਼ੀ ਦਾ ਮਾਹੌਲ ਗਮੀ 'ਚ ਬਦਲ ਗਿਆ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਦੇ ਪੁੱਤਰ ਲਖਵੰਤ ਸਿੰਘ ਦੇ ਤੌਰ 'ਤੇ ਹੋਈ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।