ਬਰਸਾਤੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ ਨੌਜਵਾਨ, ਭਾਲ ਜਾਰੀ

Sunday, Jul 09, 2023 - 11:56 PM (IST)

ਬਰਸਾਤੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ ਨੌਜਵਾਨ, ਭਾਲ ਜਾਰੀ

ਬਲਾਚੌਰ (ਬ੍ਰਹਮਪੁਰੀ)-ਅੱਜ ਦੁਪਹਿਰ ਤਿੰਨ ਕੁ ਵਜੇ ਪਿੰਡ ਭੋਲੇਵਾਲ ਬਲਾਕ ਸਰੋਆ ਦਾ ਇਕ 17-18 ਸਾਲ ਦਾ ਲੜਕਾ ਵਿਜੈ ਕੁਮਾਰ ਪੁੱਤਰ ਜੀਤ ਰਾਮ ਬਰਸਾਤੀ ਪਾਣੀ ਦੀ ਲਪੇਟ ’ਚ ਆ ਗਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਲੜਕਾ ਆਪਣੇ ਭਰਾ ਨਾਲ ਬਰਸਾਤੀ ਚੋਅ ਨੂੰ ਪਾਰ ਕਾਰਨ ਲੱਗਿਆ ਸੀ ਕਿ ਇਕਦਮ ਤੇਜ਼ ਪਾਣੀ ਆਉਣ ਕਰ ਕੇ ਪਾਣੀ ਦੀ ਦਲਦਲ ’ਚ ਧਸ ਗਿਆ। ਖ਼ਬਰ ਲਿਖਣ ਸਮੇਂ ਤਕ ਪੁਲਸ ਪ੍ਰਸ਼ਾਸਨ ਅਤੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਇਸ ਸਾਰੇ ਘਟਨਾਚੱਕਰ ਨੂੰ ਮੌਕੇ ’ਤੇ ਮਦਦ ਕਰ ਕੇ ਲੜਕੇ ਦੀ ਭਾਲ ਵਿਚ ਹਨ ਅਜੇ ਤੱਕ ਲੜਕੇ ਦਾ ਕੁਝ ਵੀ ਪਤਾ ਨਹੀਂ ਲੱਗਾ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੇ 4 ਜ਼ਿਲ੍ਹਿਆਂ ਦੇ ਆਂਗਣਵਾੜੀ ਸੈਂਟਰਾਂ ’ਚ ਭਲਕੇ ਛੁੱਟੀ ਦਾ ਕੀਤਾ ਐਲਾਨ

PunjabKesari

ਜ਼ਿਕਰਯੋਗ ਹੈ ਕਿ ਇਸ ਬਰਸਾਤੀ ਚੋਅ ਵਿਚ ਵੱਡੀ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਥੇ 25-30 ਫੁੱਟ ਤਕ ਟੋਏ ਪਏ ਹੋਏ ਹਨ, ਜਿਨ੍ਹਾਂ ਕਰ ਕੇ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਸੰਤੋਸ਼ ਕਟਾਰੀਆ ਨੇ ਕਿਹਾ ਕਿ ਉਹ ਖੁਦ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਹਰ ਸੰਭਵ ਕੋਸ਼ਿਸ਼ ਕਰਦੇ ਹਨ ਕਿ ਨੌਜਵਾਨ ਦੀ ਸਹੀ ਸਲਾਮਤ ਭਾਲ ਕਰਕੇ ਮਾਪਿਆਂ ਦਾ ਪੁੱਤ ਮਾਪਿਆਂ ਨੂੰ ਮਿਲ ਸਕੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਵਿਜੀਲੈਂਸ ਨੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੂੰ ਕੀਤਾ ਗ੍ਰਿਫ਼ਤਾਰ


author

Manoj

Content Editor

Related News