ਗੈਂਗਸਟਰ ਜੱਗਾ ਲਈ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼, ਨਾਜਾਇਜ਼ ਅਸਲੇ ਸਣੇ 3 ਗ੍ਰਿਫ਼ਤਾਰ
Monday, Jul 06, 2026 - 12:59 PM (IST)
ਲੋਹੀਆਂ ਖ਼ਾਸ (ਸੱਦੀ)- ਲੋਹੀਆਂ ਪੁਲਸ ਨੇ ਵਿਦੇਸ਼ 'ਚ ਬੈਠੇ ਗੈਂਗਸਟਰ ਜੱਗਾ ਫੂਕੀਵਾਲੀਆ ਦੇ ਗਿਰੋਹ ਵੱਲੋਂ ਫਿਰੌਤੀਆਂ ਮੰਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ’ਚ ਨਾਜਾਇਜ਼ ਅਸਲਾ, ਮੈਗਜ਼ੀਨ ਅਤੇ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਹਥਿਆਰਾਂ ’ਚ 2 ਪਿਸਟਲ (32 ਬੋਰ) ਸਮੇਤ ਦੋ ਮੈਗਜ਼ੀਨ, 7 ਜ਼ਿੰਦਾ ਰੌਂਦ (32 ਬੋਰ) ਅਤੇ 1 ਦੇਸੀ ਕੱਟਾ (315 ਬੋਰ) ਸਮੇਤ ਦੋ ਜ਼ਿੰਦਾ ਰੌਂਦ ਸ਼ਾਮਲ ਹਨ।
ਇਹ ਵੀ ਪੜ੍ਹੋ: Punjab:ਕੁੱਤਿਆਂ ਨੇ ਜਵਾਕੜੀ ਨੂੰ ਨੋਚ-ਨੋਚ ਮਾਰਿਆ, ਤੜਫ਼-ਤੜਫ਼ ਨਿਕਲੀ ਜਾਨ
ਡੀ. ਐੱਸ. ਪੀ. ਸ਼ਾਹਕੋਟ ਸਰਵਣ ਸਿੰਘ ਬੱਲ ਨੇ ਥਾਣਾ ਲੋਹੀਆਂ ਵਿਖੇ ਪ੍ਰੈੱਸ ਮੀਟਿੰਗ ਦੌਰਾਨ ਦੱਸਿਆ ਕਿ ਥਾਣਾ ਮੁਖੀ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਪੁਲਸ ਨੇ ਗੈਂਗਸਟਰ ਜੱਗਾ ਫੂਕੀਵਾਲੀਆ (ਵਾਸੀ ਫੂਕੀਵਾਲ, ਥਾਣਾ ਸੁਲਤਾਨਪੁਰ ਲੋਧੀ, ਹਾਲ ਵਾਸੀ ਇੰਗਲੈਂਡ) ਦੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ 'ਚ ਸੁਨੀਲ ਉਰਫ਼ ਜਿਉਣਾ ਪੁੱਤਰ ਬਲਵੀਰ ਮਸੀਹ (ਵਾਸੀ ਮੰਡਾਲਾ, ਲੋਹੀਆਂ), ਇਸ 'ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ’ਚ 13 ਅਪਰਾਧਿਕ ਮਾਮਲੇ ਦਰਜ ਹਨ ਜਦਕਿ ਸਲੀਮ ਮਸੀਹ ਉਰਫ਼ ਬੰਟੀ ਪੁੱਤਰ ਬਲਕਾਰ ਮਸੀਹ (ਵਾਸੀ ਮੰਡਾਲਾ, ਲੋਹੀਆਂ) 'ਤੇ 2 ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਸੁਖਮਾਨ ਉਰਫ਼ ਸੁੱਖਾ ਪੁੱਤਰ ਸੇਵਾ ਸਿੰਘ (ਵਾਸੀ ਕੁਤਬੀਵਾਲ, ਲੋਹੀਆਂ) 'ਤੇ ਇਕ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਵਿਦੇਸ਼ ਤੋਂ ਚੱਲ ਰਿਹਾ ਸੀ ਨੈੱਟਵਰਕ
ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਇਹ ਤਿੰਨੇ ਮੁਲਜ਼ਮ ਇਲਾਕੇ ਦੀਆਂ ਚੰਗੀਆਂ ਦੁਕਾਨਾਂ ਅਤੇ ਧਨਾਢ (ਮਾਲਦਾਰ) ਲੋਕਾਂ ਦੀ ਰੇਕੀ ਕਰਕੇ ਉਸ ਦੀ ਪੂਰੀ ਜਾਣਕਾਰੀ ਵਿਦੇਸ਼ ਬੈਠੇ ਜੱਗਾ ਫੂਕੀਵਾਲੀਆ ਨੂੰ ਦਿੰਦੇ ਸਨ। ਜੱਗਾ ਫੂਕੀਵਾਲੀਆ ਵਿਦੇਸ਼ ਤੋਂ ਇਨ੍ਹਾਂ ਲੋਕਾਂ ਨੂੰ ਫੋਨ ਕਰਕੇ ਫਿਰੌਤੀਆਂ ਮੰਗਦਾ ਸੀ। ਪਿਛਲੇ ਦਿਨੀਂ ਲੋਹੀਆਂ ਦੇ ਕਈ ਨਾਗਰਿਕਾਂ ਨੂੰ ਅਜਿਹੀਆਂ ਧਮਕੀ ਭਰੀਆਂ ਕਾਲਾਂ ਆਈਆਂ ਸਨ। ਪੁਲਸ ਅਨੁਸਾਰ ਜੱਗਾ ਫੂਕੀਵਾਲ ਨੂੰ ਵਿਦੇਸ਼ ਤੋਂ ਫੜਨ ਲਈ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ।
ਲੋਹੀਆਂ ਪੁਲਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ਵਿਚ ਪੇਸ਼ ਕਰਕੇ ਮੁਲਜ਼ਮਾਂ ਦਾ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਮੁਤਾਬਕ ਪੁੱਛਗਿੱਛ ਦੌਰਾਨ ਆਉਣ ਵਾਲੇ ਦਿਨਾਂ ’ਚ ਹੋਰ ਵੀ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ! ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
