ਮੋਗਾ ਦੇ ਰਹਿਣ ਵਾਲੇ ਨੌਜਵਾਨ ਨੇ ਕੈਨੇਡਾ 'ਚ ਕੀਤੀ ਆਤਮ ਹੱਤਿਆ

Tuesday, Mar 17, 2020 - 06:23 PM (IST)

ਮੋਗਾ ਦੇ ਰਹਿਣ ਵਾਲੇ ਨੌਜਵਾਨ ਨੇ ਕੈਨੇਡਾ 'ਚ ਕੀਤੀ ਆਤਮ ਹੱਤਿਆ

ਮੋਗਾ (ਗੋਪੀ) : ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਮੋਗਾ ਦੇ ਰਹਿਣ ਵਾਲੇ ਨੌਜਵਾਨ ਨੇ ਕੈਨੇਡਾ 'ਚ ਆਤਮ ਹੱਤਿਆ ਕਰ ਲਈ।  ਸੂਤਰਾਂ ਅਨੁਸਾਰ ਸਹੁਰਾ ਪਰਿਵਾਰ ਨੌਜਵਾਨ ਬਲਜਿੰਦਰ ਸਿੰਘ ਤੋਂ ਅਕਸਰ ਪੈਸਿਆਂ ਦੀ ਮੰਗ ਕਰਦਾ ਸੀ। ਪਿਛਲੇ 5 ਮਹੀਨਿਆਂ ਤੋਂ ਸਹੁਰਾ ਪਰਿਵਾਰ ਨੌਜਵਾਨ ਨੂੰ ਨਾ ਤਾਂ ਪੀ. ਆਰ. ਕਾਰਡ ਦੇ ਰਿਹਾ ਸੀ ਅਤੇ ਨਾ ਹੀ ਪਾਸਪੋਰਟ ਦੇ ਰਿਹਾ ਸੀ, ਜਿਸ ਦੇ ਤਨਾਅ 'ਚ ਚੱਲਦੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ।

PunjabKesari

ਮ੍ਰਿਤਕ ਦੇ ਪਿਤਾ ਨਾਰਾਇਣ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਬਲਜਿੰਦਰ ਸਿੰਘ 24 ਦਸੰਬਰ 2017 ਨੂੰ ਵਿਆਹ ਹੋਇਆ ਸੀ ਅਤੇ 10 ਮਹੀਨੇ ਬਾਅਦ ਉਹ ਕੈਨੇਡਾ ਚਲਾ ਗਿਆ ਸੀ। 5 ਮਹੀਨੇ ਉਹ ਸਹੁਰੇ ਪਰਿਵਾਰ ਨਾਲ ਹੀ ਰਿਹਾ। ਉਸ ਤੋਂ ਬਾਅਦ ਸਹੁਰਾ ਪਰਿਵਾਰ ਬਲਜਿੰਦਰ ਤੋਂ ਜ਼ਮੀਨ ਅਤੇ ਪੈਸਿਆਂ ਦੀ ਮੰਗ ਕਰਨ ਲੱਗ ਪਿਆ। ਜਿਸ ਦੇ ਚੱਲਦੇ ਨੌਜਵਾਨ ਨੇ ਆਤਮ ਹੱਤਿਆ ਕਰ ਲਈ।

ਇਹ ਵੀ ਪੜ੍ਹੋ ► ਦਵਿੰਦਰ ਬੰਬੀਹਾ ਗਰੁੱਪ ਨੇ ਲਈ ਚੰਡੀਗੜ੍ਹ ਬਾਊਂਸਰ ਕਤਲ ਕਾਂਡ ਦੀ ਜ਼ਿੰਮੇਵਾਰੀ

ਇਹ ਵੀ ਪੜ੍ਹੋ ►ਕੋਰੋਨਾ ਵਾਇਰਸ ਦੀ ਅਫਵਾਹ ਨੇ ਗੁਰਦਾਸਪੁਰ 'ਚ ਪਾਇਆ ਭੜਥੂ
 


author

Anuradha

Content Editor

Related News