ਪਿਛਲੇ ਤਿੰਨ ਦਿਨਾਂ ਤੋਂ ਨੌਜਵਾਨ ਲਾਪਤਾ
Thursday, Apr 19, 2018 - 03:21 PM (IST)

ਬਰਨਾਲਾ (ਬਿਊਰੋ) — ਕਸਬਾ ਭਦੌੜ ਦੇ ਮੁਹੱਲਾ ਨਿੰਮਵਾਲਾ ਦੇ ਇਕ ਨੌਜਵਾਨ ਦਾ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਭਦੌੜ ਦੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਥਾਣਾ ਭਦੌੜ 'ਚ ਪਰਮਜੀਤ ਸਿੰਘ ਪੁੱਤਰ ਬਾਵਾ ਸਿੰਘ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦਾ ਪੁੱਤਰ ਮਾਣਕ ਸਿੰਘ ਉਰਫ ਮੱਘਾ (20) 16 ਅਪ੍ਰੈਲ ਨੂੰ ਦਿਨ ਦੇ ਕਰੀਬ 11 ਵਜੇ ਤੋਂ ਲਾਪਤਾ ਹੈ, ਜਿਸ ਦੀ ਤਲਾਸ਼ ਕੀਤੀ ਜਾਵੇ।
ਏ. ਐੱਸ. ਆਈ. ਪਰਮਜੀਤ ਸਿੰਘ ਨੇ ਕਿਹਾ ਕਿ ਪਰਮਜੀਤ ਸਿੰਘ ਦੀ ਰਿਪੋਰਟ ਲਿਖ ਕੇ ਨੌਜਵਾਨ ਮਾਣਕ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।