ਨੌਜਵਾਨ ਨੇ ਦੋਸਤ ਦੇ ਸਾਹਮਣੇ ਨਹਿਰ ’ਚ ਮਾਰੀ ਛਾਲ, ਸਵੇਰੇ ਪਿੰਡ ਦਲਮੀਰਖੇੜਾ ’ਚੋਂ ਮਿਲੀ ਲਾਸ਼

Saturday, Jun 10, 2023 - 09:13 PM (IST)

ਨੌਜਵਾਨ ਨੇ ਦੋਸਤ ਦੇ ਸਾਹਮਣੇ ਨਹਿਰ ’ਚ ਮਾਰੀ ਛਾਲ, ਸਵੇਰੇ ਪਿੰਡ ਦਲਮੀਰਖੇੜਾ ’ਚੋਂ ਮਿਲੀ ਲਾਸ਼

ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਠੱਕਰ ਅਬਾਦੀ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਨੇ ਬੀਤੀ ਰਾਤ ਮਲੂਕਪੁਰਾ ਮਾਈਨਰ ’ਚ ਆਪਣੇ ਦੋਸਤ ਦੇ ਸਾਹਮਣੇ ਛਾਲ ਮਾਰ ਦਿੱਤੀ। ਜਿਸਦੇ ਬਾਅਦ ਇੱਕ ਦੋਸਤ ਨੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਨਾਲ ਰਾਤ ਭਰ ਉਸਦੀ ਭਾਲ ਕੀਤੀ ਕਿ ਅੱਜ ਸਵੇਰੇ ਉਸਦੀ ਲਾਸ਼ ਪਿੰਡ ਦਲਮੀਰਖੇੜਾ ਨੇੜਿਓਂ ਮਿਲੀ। ਜਿਸ ਨੂੰ ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪ੍ਰਦੀਪ ਕੁਮਾਰ ਪੁੱਤਰ ਸਾਵਨ ਕਾਇਤ ਵਾਸੀ ਠੱਕਰ ਅਬਾਦੀ ਗਲੀ ਨੰਬਰ 3 ਕਾਲਦਾ ਦੇ ਕਲੀਨਿਕ ’ਤੇ ਕੰਮ ਕਰਦਾ ਸੀ ਅਤੇ ਅਣਵਿਆਹਿਆ ਸੀ। ਬੀਤੀ ਰਾਤ ਕਰੀਬ 11.30 ਵਜੇ ਉਸ ਨੇ ਆਪਣੇ ਦੋਸਤ ਕੁਸ਼ਾਲ ਨੂੰ ਫੋਨ ਕਰਕੇ ਕਿਹਾ ਕਿ ਉਹ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਜਾ ਰਿਹਾ ਹੈ। ਇਕ ਦੋਸਤ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ’ਤੇ ਹਨੂੰਮਾਨਗੜ੍ਹ ਰੋਡ ’ਤੇ ਸਥਿਤ ਮਲੂਕਪੁਰਾ ਮਾਈਨਰ ਪਹੁੰਚ ਗਏ। ਪਰ ਜਦੋਂ ਕੁਸ਼ਾਲ ਉੱਥੇ ਪਹੁੰਚਿਆ ਤਾਂ ਸਾਵਨ ਨੇ ਉਸ ਦੇ ਸਾਹਮਣੇ ਨਹਿਰ ’ਚ ਪੁਲ ਤੋਂ ਛਾਲ ਮਾਰ ਦਿੱਤੀ। ਉਸ ਦੇ ਦੋਸਤ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਨਹੀਂ ਬਚਾ ਸਕਿਆ। ਇਸ ਤੋਂ ਬਾਅਦ ਕੁਸ਼ਲ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਪ੍ਰਸ਼ਾਸਕ ਦੇ ਸਲਾਹਕਾਰ ਦੀ ਅਗਵਾਈ ’ਚ ਬੈਠਕ, ਸਿਨੇਮਾ ਦਾ ਲਾਇਸੈਂਸ ਰੀਨਿਊ ਕਰਵਾਉਣ ਦੀ ਮਿਲੇਗੀ ਸਹੂਲਤ

ਜਿਸ ਨੇ ਮੌਕੇ ’ਤੇ ਪਹੁੰਚ ਕੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਰਾਜੂ ਚਰਾਇਆ ਨੂੰ ਸੂਚਨਾ ਦਿੱਤੀ। ਕਮੇਟੀ ਪ੍ਰਧਾਨ ਦੀ ਅਗਵਾਈ ਹੇਠ ਸੇਵਾਦਾਰਾਂ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਸਾਰੀ ਰਾਤ ਸਾਵਣ ਦੀ ਭਾਲ ਕੀਤੀ ਕਿ ਸ਼ਨੀਵਾਰ ਸਵੇਰੇ ਕਮੇਟੀ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਪਿੰਡ ਦਲਮੀਰਖੇੜਾ ਨੇੜੇ ਇੱਕ ਨਹਿਰ ਵਿੱਚ ਇੱਕ ਲਾਸ਼ ਪਈ ਹੈ। ਜਿਸ ’ਤੇ ਸੰਮਤੀ ਦੇ ਸੇਵਾਦਾਰ ਸੋਨੂੰ ਗਰੋਵਰ ਅਤੇ ਮੋਨੂੰ ਗਰੋਵਰ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ। ਜਿਸਦੀ ਪਰਿਵਾਰ ਵਾਲਿਆਂ ਵੱਲੋਂ ਪਛਾਣ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਜੇਬ ’ਚੋਂ ਮੋਬਾਇਲ ਅਤੇ ਪੈਸੇ ਕੱਢ ਕੇ ਖੋਖੇ ’ਤੇ ਰੱਖੇ ਅਤੇ ਫਿਰ ਨਹਿਰ ’ਚ ਛਾਲ ਮਾਰ ਦਿੱਤੀ। ਮਾਮਲੇ ਦੀ ਜਾਂਚ ਥਾਣਾ ਨੰਬਰ 2 ਦੇ ਸਹਾਇਕ ਸਬ ਇੰਸਪੈਕਟਰ ਸੁਖਮੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਿਸ ਨੇ ਦੱਸਿਆ ਕਿ ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਰਾਜਪਾਲ ਵੱਲੋਂ ਵਾਰ-ਵਾਰ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਸਵਾਲ ਉਠਾਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News