ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

Monday, Jan 16, 2023 - 01:24 AM (IST)

ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਰਾਜ)–ਡੇਹਲੋਂ ਦੇ ਇਲਾਕੇ ’ਚ ਆਲਮਗੀਰ ਨੇੜੇ ਇਕ ਘਰ ’ਚ ਨੌਜਵਾਨ ਨੇ ਗੁਆਂਢ ਵਿਚ ਰਹਿਣ ਵਾਲੀ ਚਾਰ ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕੀਤਾ। ਜਦ ਉਸ ਦਾ ਪਿਤਾ ਲੱਭਦਾ ਹੋਇਆ ਆਇਆ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜੀ। ਇਸ ਮਾਮਲੇ ’ਚ ਪੁਲਸ ਨੇ ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਲਕਸ਼ਮੀ ਯਾਦਵ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੰਤੋਖ ਚੌਧਰੀ ਦੇ ਦਿਹਾਂਤ ਉਪਰੰਤ ਚੋਣ ਅਖਾੜਾ ਬਣੇਗਾ ਜਲੰਧਰ ! ਮਾਨ ਸਰਕਾਰ ਦਾ ਲਵੇਗਾ ਇਮਤਿਹਾਨ

ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਪਰਿਵਾਰ ਦੇ ਨਾਲ ਇਸ ਇਲਾਕੇ ’ਚ ਰਹਿੰਦਾ ਹੈ। ਉਹ ਕਮਰੇ ’ਚ ਬੈਠਾ ਹੋਇਆ ਸੀ। ਇਸ ਦੌਰਾਨ ਉਸ ਦੀ ਚਾਰ ਸਾਲ ਦੀ ਧੀ ਵੇਹੜੇ ’ਚ ਖੇਡ ਰਹੀ ਸੀ। ਕੁਝ ਦੇਰ ਬਾਅਦ ਉਸ ਨੇ ਦੇਖਿਆ ਕਿ ਧੀ ਵੇਹੜੇ ’ਚ ਨਹੀਂ ਸੀ। ਉਹ ਉਸ ਨੂੰ ਲੱਭਣ ਲੱਗਾ। ਉਹ ਬਾਕੀ ਕਮਰਿਆਂ ’ਚ ਗਿਆ ਤਾਂ ਉਸ ਨੇ ਦੇਖਿਆ ਕਿ ਲਕਸ਼ਮੀ ਦੇ ਕਮਰੇ ’ਚ ਉਸ ਦੀ ਬੇਟੀ ਸੀ। ਮੁਲਜ਼ਮ ਨੇ ਆਪਣੇ ਕਪੜੇ ਉਤਾਰੇ ਹੋਏ ਸਨ। ਉਸ ਦੀ ਧੀ ਨਾਲ ਉਹ ਗ਼ਲਤ ਕੰਮ ਕਰ ਰਿਹਾ ਸੀ। ਉਸ ਨੇ ਤੁਰੰਤ ਧੀ ਨੂੰ ਛਡਾਇਆ ਅਤੇ ਮੁਲਜ਼ਮ ਧੱਕਾ ਮਾਰ ਕੇ ਫਰਾਰ ਹੋ ਗਿਆ। ਉਧਰ ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਅ ਹੈ। ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਕੈਨੇਡਾ ਤੋਂ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ 


author

Manoj

Content Editor

Related News