ਏਜੰਟ ਕੋਲੋਂ ਮਿਲੇ ਧੋਖੇ ਮਗਰੋਂ ਨੌਜਵਾਨ ਨੇ ਨਹਿਰ ''ਚ ਛਾਲ ਮਾਰ ਕੀਤੀ ਖ਼ੁਦਕੁਸ਼ੀ, 4 ਦਿਨ ਬਾਅਦ ਮਿਲੀ ਲਾਸ਼

Thursday, Aug 22, 2024 - 01:33 PM (IST)

ਫਗਵਾੜਾ (ਜਲੋਟਾ)-ਫਗਵਾੜਾ ਦੇ ਪਿੰਡ ਪਾਂਸ਼ਟਾ ਦੇ ਇਕ ਨੌਜਵਾਨ ਦੀ ਲਾਸ਼  ਬਿਸਤ ਦੋਆਬ ਵਿਚੋਂ ਬਰਾਮਦ ਕੀਤੀ ਗਈ ਹੈ। ਉਕਤ ਵਿਅਕਤੀ ਨੇ ਸ਼ੱਕੀ ਹਾਲਾਤ ’ਚ ਬਿਸਤ ਦੋਆਬ ਨਹਿਰ ’ਚ ਛਾਲ ਮਾਰੀ ਸੀ। ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾ ਦੇ ਯਤਨਾਂ ਸਦਕੇ 4 ਦਿਨਾਂ ਤੱਕ ਚਲੀ ਭਾਲ ਤੋਂ ਬਾਅਦ ਲਾਸ਼ ਨਹਿਰ ’ਚੋਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਕੁਲਦੀਪ ਕੁਮਾਰ ਵਾਸੀ ਪਿੰਡ ਪਾਂਸ਼ਟਾ ਵਜੋਂ ਹੋਈ ਹੈ।

ਪੁਲਸ ਨੇ ਮ੍ਰਿਤਕ ਕੁਲਦੀਪ ਕੁਮਾਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਉਥੇ ਹੀ ਮ੍ਰਿਤਕ ਕੁਲਦੀਪ ਕੁਮਾਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਪਿੰਡ ’ਚ ਰਹਿਣ ਵਾਲੇ ਕੁਝ ਲੋਕਾਂ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਕੁਲਦੀਪ ਕੁਮਾਰ ਨਾਲ ਪਿੰਡ 'ਚ ਰਹਿਣ ਵਾਲੇ ਇਕ ਕਥਿਤ ਏਜੰਟ ਜਿਸ ਦੀ ਪਛਾਣ ਸੋਢੀ ਲਾਲ ਪੁੱਤਰ ਗਿਆਨ ਚੰਦ ਵਾਸੀ ਪਿੰਡ ਪਾਸ਼ਟਾ ਅਤੇ ਉਸ ਦੇ ਸਾਥੀ ਨੇ ਉਸ ਨੂੰ ਧੋਖੇ 'ਚ ਰੱਖ ਕੇ ਕੋਰੇ ਕਾਗਜਾਂ 'ਤੇ ਦਸਤਖ਼ਤ ਕਰਵਾਏ ਸਨ ਅਤੇ ਇਹ ਦਾਅਵਾ ਕੀਤਾ ਸੀ ਕੀ ਉਹ ਉਸ ਨੂੰ ਵਿਦੇਸ਼ ਭੇਜ ਕੇ ਉਥੇ ਸੈਟਲ ਕਰ ਦੇਵੇਗਾ?

PunjabKesari

ਇਹ ਵੀ ਪੜ੍ਹੋ- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਸ਼ਾਨ ਸਾਹਿਬ ’ਤੇ ਚੜ੍ਹਾਇਆ ਬਸੰਤੀ ਰੰਗ ਦਾ ਚੋਲਾ

ਇਸ ਦੌਰਾਨ ਕੁਲਦੀਪ ਕੁਮਾਰ ਨੂੰ ਪਤਾ ਲੱਗਾ ਕਿ ਉਸ ਦੇ ਨਾਂ ’ਤੇ ਬੈਂਕ ਤੋਂ ਗੱਡੀ ਲਈ ਕਰਜ਼ਾ ਲਿਆ ਗਿਆ ਹੈ, ਜਿਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਸ ਨੇ ਬਿਸਤ ਦੋਆਬ ਨਹਿਰ ’ਚ ਛਾਲ ਮਾਰ ਦਿੱਤੀ ਸੀ, ਜਿਸ ਦੀ ਲਾਸ਼ ਇਲਾਕੇ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਲੰਬੀ ਭਾਲ ਤੋਂ ਬਾਅਦ ਚਾਰ ਦਿਨਾਂ ਬਾਅਦ ਨਹਿਰ ’ਚੋਂ ਬਰਾਮਦ ਕੀਤੀ ਗਈ ਹੈ।

ਇਸ ਦੌਰਾਨ ਕੁਝ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਹੈ ਕਿ ਉਕਤ ਘਟਨਾ ਤੋਂ ਬਾਅਦ ਦੋਸ਼ੀ ਏਜੰਟ ਸੋਢੀ ਲਾਲ ਪਿੰਡ ਤੋਂ ਫਰਾਰ ਹੋ ਗਿਆ ਹੈ। ਹੁਣ ਇਹ ਦੋਸ਼ ਸਹੀ ਹਨ ਜਾਂ ਨਹੀਂ, ਇਸ ਦੀ ਜਾਂਚ ਪੁਲਸ ਕਰ ਰਹੀ ਹੈ। ਇਹ ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਥਾਣਾ ਸਿਟੀ ਦੀ ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਪਰ ਮੁਲਜ਼ਮ ਸੋਢੀ ਲਾਲ ਅਤੇ ਉਸ ਦਾ ਸਾਥੀ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚਲ ਰਿਹਾ ਹੈ।

ਇਹ ਵੀ ਪੜ੍ਹੋ- ਆਨਲਾਈਨ ਗੇਮ ਦੇ ਨਾਂ ’ਤੇ ਗ਼ਰੀਬਾਂ ਦੇ ਮੋਢਿਆਂ ਦੀ ਹੋ ਰਹੀ ਵਰਤੋਂ! ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News