ਗਹਿਣੇ ਪਏ ਮੋਬਾਈਲ ਲਈ ਕੀਤਾ ਨੌਜਵਾਨ ਦਾ ਕਤਲ (ਵੀਡੀਓ)

11/29/2019 6:36:05 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਬੀਤੀ ਰਾਤ ਜਿਸ ਨੌਜਵਾਨ ਦੀ ਲਾਸ਼ ਪਿੰਡ ਸਰਾਏਨਾਗਾ ਵਿਖੇ ਪਰਾਲੀ 'ਚੋਂ ਮਿਲੀ ਸੀ ਦੇ ਕਤਲ ਸਬੰਧੀ ਪਿੰਡ ਸਰਾਏਨਾਗਾ ਵਾਸੀ ਹੀ ਇਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿਤੇ ਬਿਆਨਾਂ ਵਿਚ ਪਿੰਡ ਸਰਾਏਨਾਗਾ ਦੇ ਬਸ ਸਟੈਂਡ ਤੇ ਸੁਨਿਆਰ ਦੀ ਦੁਕਾਨ ਕਰਦੇ ਮੋਹਨ ਲਾਲ ਨੇ ਦੱਸਿਆ ਕਿ ਉਸਦਾ ਵੱਡਾ ਬੇਟਾ ਨਿਤਿਨ (20) ਜੋ ਕੇ ਦਿਮਾਗੀ ਤੌਰ 'ਤੇ ਥੋੜਾ ਬਿਮਾਰ ਸੀ ਅਤੇ ਉਸ ਨਾਲ ਦੁਕਾਨ 'ਤੇ ਹੀ ਕੰਮ ਕਰਦਾ ਸੀ। ਦੁਪਹਿਰ ਸਮੇਂ ਨਿਤਿਨ ਪਿੰਡ ਦੇ ਹੀ ਇਕ ਵਿਅਕਤੀ ਨੂੰ 4000 ਰੁਪਏ ਦੇਣ ਗਿਆ ਪਰ ਵਾਪਿਸ ਨਹੀਂ ਆਇਆ ਅਤੇ ਸ਼ਾਮ ਸਮੇਂ ਜਦੋਂ ਉਹ ਨਿਤਿਨ ਦੀ ਭਾਲ ਕਰਦੇ ਕਮਿਊਨਿਟੀ ਸੈਂਟਰ ਵਲ ਗਏ ਤਾਂ ਪਿੰਡ ਵਾਸੀ ਗੁਰਦਿੱਤ ਸਿੰਘ ਪੁੱਤਰ ਜਗਸੀਰ ਸਿੰਘ ਉਸਦੇ ਪੁੱਤਰ ਨਿਤਿਨ ਦੇ ਸਿਰ ਵਿਚ ਇੱਟਾਂ ਮਾਰ ਰਿਹਾ ਸੀ ਅਤੇ ਉਹ ਨਿਤਿਨ ਨੂੰ ਸੰਭਾਲਣ ਲੱਗੇ ਤਾਂ ਗੁਰਦਿੱਤ ਸਿੰਘ ਫਰਾਰ ਹੋ ਗਿਆ। 

PunjabKesari

ਮੋਹਨ ਲਾਲ ਅਨੁਸਾਰ ਉਨ੍ਹਾਂ ਕੋਲ ਗੁਰਦਿੱਤ ਦਾ ਮੋਬਾਈਲ ਗਹਿਣੇ ਪਿਆ ਸੀ ਅਤੇ ਉਹ ਮੋਬਾਇਲ ਵਾਪਸ ਲੈਣ ਆਈਆ ਸੀ ਪਰ ਪੈਸੇ ਘੱਟ ਹੋਣ ਕਾਰਨ ਉਨ੍ਹਾਂ ਮੋਬਾਈਲ ਵਾਪਸ ਨਹੀਂ ਦਿੱਤਾ। ਜਿਸਦੀ ਰੰਜਿਸ਼ ਦੇ ਚੱਲਦਿਆਂ ਉਸਨੇ ਨਿਤਿਨ ਦਾ ਕਤਲ ਕਰ ਦਿੱਤਾ। ਪੁਲਸ ਨੇ ਆਰੋਪੀ ਗੁਰਦਿੱਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ 'ਤੇ ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News