ਵੱਡਾ ਜਿਗਰਾ ਕਰਕੇ ਕੁੜੀ ਨੇ ਖੋਲ੍ਹੀ ਮੁੰਡੇ ਦੀ ਪੋਲ, ਸਾਹਮਣੇ ਲਿਆਂਦਾ ਸ਼ਰਮਨਾਕ ਸੱਚ

02/20/2018 6:58:39 PM

ਮੋਗਾ (ਗਰੋਵਰ) : ਸਥਾਨਕ ਸ਼ਹਿਰ ਦੀ ਇਕ ਲੜਕੀ ਨਾਲ ਸ਼ਹਿਰ ਦੇ ਇਕ ਨੌਜਵਾਨ ਵਲੋਂ ਪਿਛਲੇ ਚਾਰ ਸਾਲ ਤੋਂ ਲਗਾਤਾਰ ਬਲੈਕਮੇਲ ਕਰਕੇ ਜਬਰ-ਜ਼ਨਾਹ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਅੰਤ ਵਿਚ ਲੜਕੀ ਨੇ ਹਿੰਮਤ ਕਰਕੇ ਉਕਤ ਨੌਜਵਾਨ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਕਾਨੂੰਨ ਦਾ ਸਹਾਰਾ ਲੈ ਕੇ ਦੋਸ਼ੀ ਨੂੰ ਪੁਲਸ ਹਵਾਲੇ ਕਰ ਦਿੱਤਾ। ਇਸ ਸੰਬੰਧ ਵਿਚ ਪੁਲਸ ਨੂੰ ਲਿਖਤੀ ਬਿਆਨ 'ਚ ਮੋਗਾ ਨਿਵਾਸੀ ਲੜਕੀ ਮੀਨੂੰ (ਬਦਲਿਆ ਹੋਇਆ ਨਾਮ) ਨੇ ਦੋਸ਼ ਲਗਾਇਆ ਕਿ ਉਹ ਮੋਗਾ ਦੇ ਇਕ ਸਕੂਲ 'ਚ ਪੜ੍ਹਦੀ ਸੀ ਤਾਂ ਮਨੀਸ਼ ਢੰਡ ਪੁੱਤਰ ਰਜਿੰਦਰਪਾਲ ਢੰਡ ਨੇ ਉਸਦਾ ਮੋਬਾਇਲ ਨੰਬਰ ਲੈ ਕੇ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਦੋਸ਼ ਲਗਾਇਆ ਕਿ ਉਕਤ ਨੌਜਵਾਨ ਉਸ ਨੂੰ ਬਲੈਕਮੇਲ ਕਰਨ ਲੱਗ ਗਿਆ ਅਤੇ ਨਜ਼ਾਇਜ ਸਬੰਧ ਬਨਾਉਣੇ ਸ਼ੁਰੂ ਕਰ ਦਿੱਤੇ।
ਲੜਕੀ ਦਾ ਪਿਤਾ ਵਿਦੇਸ਼ ਹੋਣ ਦੇ ਚੱਲਦੇ ਲੜਕੀ ਬਹੁਤ ਪ੍ਰੇਸ਼ਾਨ ਰਹਿੰਦੀ ਸੀ ਪਰ ਆਖਿਰਕਾਰ ਉਸਨੇ ਮੋਗਾ ਪੁਲਸ ਨੂੰ ਉਕਤ ਲੜਕੇ ਦੇ ਖਿਲਾਫ ਸ਼ਿਕਾਇਤ ਦਿੱਤੀ ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸਾਊਥ ਮੋਗਾ ਦੀ ਸਹਾਇਕ ਥਾਣੇਦਾਰ ਰਾਜ ਕੌਰ ਨੇ ਮਨੀਸ਼ ਢੰਡ ਖਲਾਫ ਆਈ. ਪੀ. ਸੀ. ਦੀ ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਹਾਇਕ ਥਾਣੇਦਾਰ ਰਾਜ ਕੌਰ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News