ਮੋਗਾ ’ਚ ਘਰੋਂ ਭੱਜੀ ਨੌਜਵਾਨ ਕੁੜੀ ਦੀ ਮਿਲੀ ਲਾਸ਼, ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ

Saturday, Jul 08, 2023 - 12:12 PM (IST)

ਮੋਗਾ ’ਚ ਘਰੋਂ ਭੱਜੀ ਨੌਜਵਾਨ ਕੁੜੀ ਦੀ ਮਿਲੀ ਲਾਸ਼, ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਮੋਗਾ : ਮੋਗਾ ਦੇ ਬਰਨਾਲਾ ਰੋਡ ’ਤੇ ਪਿੰਡ ਬੁੱਟਰ ਤੋਂ ਮਾਦੋਕੇ ਸੜਕ ਦੇ ਕਿਨਾਰੇ ਇਕ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਆਤਿਸ਼ ਭਾਟੀਆ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਜਸਵਿੰਦਰ ਕੌਰ ਦੇ ਤੌਰ ’ਤੇ ਹੋਈ ਹੈ ਅਤੇ ਇਸ ਦੀ ਉਮਰ 20-21 ਸਾਲ ਹੈ। ਪੁਲਸ ਮੁਤਾਬਕ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਮੌਤ ਕਿਸੇ ਵਾਹਨ ਵਲੋਂ ਟੱਕਰ ਮਾਰਣ ਕਾਰਨ ਹੋਈ ਜਾਪਦੀ ਹੈ। ਉਥੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਬੁਲਾਇਆ ਗਿਆ। ਡੀ. ਐੱਸ. ਪੀ. ਭਾਟੀਆ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਨੇ ਬਿਆਨ ਦਿੱਤਾ ਹੈ ਕਿ ਉਸ ਦੀ ਧੀ ਦਾ ਇਕ ਮਹੀਨਾ ਪਹਿਲਾਂ ਹੀ ਤਲਾਕ ਹੋਇਆ ਸੀ ਅਤੇ ਉਹ ਸਾਡੇ ਕੋਲ ਹੀ ਰਹਿ ਰਹੀ ਸੀ। ਪਰਿਵਾਰ ਮੁਤਾਬਕ ਮ੍ਰਿਤਕਾ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਨੇ ਪਹਿਲਾਂ ਵੀ ਕਈ ਵਾਰ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। 

ਕੱਲ੍ਹ ਵੀ ਅਜਿਹਾ ਹੀ ਹੋਇਆ ਤਾਂ ਮਾਂ ਨੇ ਉਸ ਦੇ ਹੱਥ ਬੰਨ੍ਹ ਦਿੱਤੇ ਤਾਂ ਜੋ ਉਹ ਭੱਜ ਨਾ ਸਕੇ ਪਰ ਫਿਰ ਵੀ ਬਿਨਾਂ ਦੱਸੇ ਉਹ ਘਰੋਂ ਭੱਜ ਗਈ ਅਤੇ ਇਹ ਹਾਦਸਾ ਹੋ ਗਿਆ। ਡੀ. ਐੱਸ. ਪੀ. ਭਾਟੀਆ ਨੇ ਦੱਸਿਆ ਕਿ ਜਾਂਚ ਵਿਚ ਲੱਗ ਰਿਹਾ ਹੈ ਕਿ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਕੇ ਲੜਕੀ ਦੀ ਮੌਤ ਹੋਈ ਹੈ। ਫਿਰ ਵੀ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 


author

Gurminder Singh

Content Editor

Related News