ਸੜਕ ਹਾਦਸੇ ''ਚ ਨੌਜਵਾਨ ਦੀ ਮੌਤ
Thursday, Jul 13, 2017 - 03:39 AM (IST)

ਮਜੀਠਾ, (ਪ੍ਰਿਥੀਪਾਲ)- ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਤਰਗੜ੍ਹ ਰਾਮਪੁਰਾ ਦੇ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਹਰੀਸ਼ ਕੁਮਾਰ ਪੁੱਤਰ ਰਕੇਸ਼ ਕੁਮਾਰ 11ਵੀਂ ਜਮਾਤ 'ਚ ਪੜ੍ਹਦਾ ਸੀ, ਜੋ ਬੀਤੇ ਦਿਨ ਆਪਣੇ ਮੋਬਾਇਲ ਨੰਬਰ ਦਾ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਲਈ ਲਾਗਲੇ ਪਿੰਡ ਸ਼ਾਮਨਗਰ ਵਿਖੇ ਗਿਆ ਤੇ ਜਲਾਲਪੁਰਾ ਗੁਰਦੁਆਰਾ ਬਾਬਾ ਰਾਮੂ ਜੀ ਨੇੜੇ ਆਵਾਰਾ ਕੁੱਤਿਆਂ ਦੇ ਅਚਾਨਕ ਅੱਗੇ ਆਉਣ ਨਾਲ ਉਸ ਦੇ ਸਿਰ ਵਿਚ ਸੱਟ ਲੱਗ ਗਈ, ਜਿਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।