ਟਰੈਕਟਰ ਪਲਟਨ ਨਾਲ ਨੌਜਵਾਨ ਦੀ ਮੌਤ
Friday, Feb 16, 2018 - 02:20 PM (IST)

ਜ਼ੀਰਾ (ਅਕਾਲੀਆਵਾਲਾ) – ਨੇੜਲੇ ਪਿੰਡ ਸਨ੍ਹੇਰ ਵਿਖੇ ਟਰੈਕਟਰ ਪਲਟਨ ਨਾਲ ਇਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਰਮਨ ਸਿੰਘ ( ਕਾਲੂ) ਪੁੱਤਰ ਰਣਜੀਤ ਸਿੰਘ ਟਰੈਕਟਰ ਤੇ ਆਪਣੇ ਸਾਥੀ ਨਾਲ ਕਿਸੇ ਵਿਅਕਤੀ ਦੇ ਘਰੋ ਦੁੱਧ ਲੈਣ ਗਿਆ ਸੀ। ਉਹ ਦੁੱਧ ਲੈ ਕੇ ਵਾਪਸ ਪਰਤ ਰਿਹਾ ਸੀ ਕਿ ਅਚਾਨਕ ਪਿੰਡ ਨੂੰ ਆਉਂਦੇ ਇਕ ਮੋੜ 'ਤੇ ਉਸਦਾ ਟਰੈਕਟਰ ਪਲਟ ਗਿਆ। ਟਰੈਕਟਰ ਪਲਟਣ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆ ਹੀ ਪਿੰਡ ਵਾਸੀ ਮੌਕੇ ਪਹੁੰਚੇ ਪਰ ਉਸਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਨੂੰ ਲੈ ਕੇ ਪਿੰਡ 'ਚ ਮਾਤਮ ਛਾ ਗਿਆ। ਇਸ ਮੌਕੇ ਪਿੰਡ ਦੇ ਮੁਹਤਬਰ ਵਿਅਕਤੀਆਂ ਤੋ ਇਲਾਵਾ ਸਰਪੰਚ ਕਰਮਜੀਤ ਸਿੰਘ, ਅੰਗਰੇਜ਼ ਸਿੰਘ ਸਨੇਰ ਸੀਨੀਅਰ ਆਗੂ, ਰਘਬੀਰ ਸਿੰਘ ਯੂਥ ਆਗੂ ਆਦਿ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਦੁੱਖ਼ ਦਾ ਪ੍ਰਗਟਾਵਾ ਕੀਤਾ।