ਮੋਟਰਸਾਈਕਲ ''ਤੇ ਜਾ ਰਹੇ ਨੌਜਵਾਨ ਦੀ ਚਾਈਨਾ ਡੋਰ ਨੇ ਲਈ ਜਾਨ, ਵੱਢਿਆ ਗਿਆ ਗਲ਼

Sunday, Jan 31, 2021 - 10:15 PM (IST)

ਮੋਟਰਸਾਈਕਲ ''ਤੇ ਜਾ ਰਹੇ ਨੌਜਵਾਨ ਦੀ ਚਾਈਨਾ ਡੋਰ ਨੇ ਲਈ ਜਾਨ, ਵੱਢਿਆ ਗਿਆ ਗਲ਼

ਜ਼ੀਰਾ (ਅਕਾਲੀਆਂਵਾਲਾ)- ਅੱਜ ਸ਼ਾਮ ਕਰੀਬ ਚਾਰ ਵਜੇ ਜ਼ੀਰਾ-ਮੱਖੂ ਰੋਡ 'ਤੇ ਸਥਿਤ ਲਿੰਕ ਰੋਡ ਨਵਾਂ ਜ਼ੀਰਾ ਦੇ ਕੋਲ ਮੱਖੂ ਵੱਲੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਖ਼ਤਰਨਾਕ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਮੰਗਾ ਸਿੰਘ (40) ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸਰਹਾਲੀ ਮੰਦਾ,ਜ਼ਿਲ੍ਹਾ ਤਰਨਤਾਰਨ ਜੋ ਕਿ ਕਿਸੇ ਸਕਿਓਰਿਟੀ ਏਜੰਸੀ ਵਿਚ ਬਤੌਰ ਗਾਰਡ ਕੰਮ ਕਰਦਾ ਸੀ ਅਤੇ ਮੱਖੂ ਵਾਲੀ ਸਾਈਡ ਤੋਂ ਜ਼ੀਰਾ ਵੱਲ ਆ ਰਿਹਾ ਸੀ ਕਿ ਨਵਾਂ ਜ਼ੀਰਾ ਰੋਡ ਲਿੰਕ ਰੋਡ ਦੇ ਨਜ਼ਦੀਕ ਉਸ ਦੇ ਗਲੇ ਵਿਚ ਖ਼ਤਰਨਾਕ ਚਾਈਨਾ ਡੋਰ ਫਸ ਗਈ ਜਿਸ ਕਾਰਨ ਉਸ ਦਾ ਗਲਾ ਬੁਰੀ ਤਰ੍ਹਾਂ ਵੱਢਿਆ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਭਿਆਨਕ ਹਾਦਸੇ ਦੌਰਾਨ ਉੱਘੇ ਕਾਰੋਬਾਰੀ ਦੇ ਨੌਜਵਾਨ ਪੁੱਤਰ ਦੀ ਮੌਤ

ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ, ਲੋਕਾਂ ਦਾ ਕਹਿਣਾ ਹੈ ਕਿ ਕੁਝ ਦੁਕਾਨਦਾਰ ਇਸ ਡੋਰ ਨੂੰ ਵੇਚ ਰਹੇ ਹਨ ਜਦਕਿ ਪੁਲਸ ਉਨ੍ਹਾਂ 'ਤੇ ਕਾਰਵਾਈ ਕਰਨ ਵਿਚ ਨਾਕਾਮ ਹੋ ਰਹੀ ਹੈ। ਇਥੇ ਇਹ ਖ਼ਾਸ ਤੌਰ 'ਤੇ ਦੱਸਣਯੋਗ ਹੈ ਕਿ ਇਹ ਚਾਈਨਾ ਡੋਰ ਪਹਿਲਾਂ ਵੀ ਕਈ ਜਾਨਾਂ ਲੈ ਚੁੱਕੀ ਹੈ, ਜਿਸ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਇਸ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਦੇ ਹੁਕਮ ਦਿੱਤੇ ਗਏ ਹਨ, ਜਦਕਿ ਕੁਝ ਦੁਕਾਨਦਾਰ ਅਜੇ ਵੀ ਇਸ ਨੂੰ ਚੋਰ ਮੋਰੀ ਰਾਹੀਂ ਵੇਚ ਰਹੇ ਹਨ।

ਇਹ ਵੀ ਪੜ੍ਹੋ : ਸਿੰਘ ਬਾਰਡਰ ’ਤੇ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਮਾਂ ਆਈ ਸਾਹਮਣੇ, ਹੰਝੂਆਂ ਨਾਲ ਬਿਆਨ ਕੀਤਾ ਦਰਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News