ਨਸ਼ੀਲੇ ਪਾਊਡਰ ਸਣੇ ਨੌਜਵਾਨ ਤੇ ਲੜਕੀ ਕਾਬੂ

Wednesday, Oct 04, 2017 - 01:52 AM (IST)

ਨਸ਼ੀਲੇ ਪਾਊਡਰ ਸਣੇ ਨੌਜਵਾਨ ਤੇ ਲੜਕੀ ਕਾਬੂ

ਹੁਸ਼ਿਆਰਪੁਰ/ਹਰਿਆਣਾ,  (ਅਸ਼ਵਨੀ, ਰੱਤੀ)-  ਪੁਲਸ ਨੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਛੇੜੀ ਮੁਹਿੰਮ ਤਹਿਤ ਇਕ ਕਾਰ ਵਿਚ ਸਵਾਰ ਨੌਜਵਾਨ ਤੇ ਉਸਦੀ ਸਾਥੀ ਲੜਕੀ ਨੂੰ ਨਸ਼ਾ ਵਿਰੋਧੀ ਐਕਟ ਦੀ ਧਾਰਾ 21-61-85 ਤਹਿਤ ਗ੍ਰਿਫ਼ਤਾਰ ਕੀਤਾ ਹੈ। ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਹਰਿਆਣਾ ਦੀ ਪੁਲਸ ਨੇ ਆਦੋਵਾਲ ਗੜ੍ਹੀ ਹਲਕੇ 'ਚ ਨਾਕਾਬੰਦੀ ਦੌਰਾਨ ਇਕ ਚਿੱਟੇ ਰੰਗ ਦੀ ਵਰੁਨਾ ਕਾਰ ਨੰ. ਪੀਬੀ 07-ਟੀ-4584 ਦੀ ਚੈਕਿੰਗ ਦੌਰਾਨ ਕਾਰ ਚਾਲਕ ਵੀਰਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਭੂੰਗਾ ਤੇ ਉਸਦੇ ਨਾਲ ਬੈਠੀ ਲੜਕੀ ਗੁਰਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਮੁਹੱਲਾ ਪ੍ਰੇਮਗੜ੍ਹ ਹੁਸ਼ਿਆਰਪੁਰ ਦੇ ਕਬਜ਼ੇ ਵਿਚੋਂ ਕ੍ਰਮਵਾਰ 90 ਗ੍ਰਾਮ ਤੇ 25 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। 
ਉਨ੍ਹਾਂ ਦੱਸਿਆ ਕਿ ਥਾਣਾ ਹਰਿਆਣਾ ਦੇ ਇੰਚਾਰਜ ਐੱਸ. ਐੱਚ. ਓ. ਸਬ-ਇੰਸਪੈਕਟਰ ਯਾਦਵਿੰਦਰ ਸਿੰਘ ਤੇ ਸਬ-ਇੰਸਪੈਕਟਰ ਹਰਜਿੰਦਰ ਸਿੰਘ ਵੱਲੋਂ ਗ੍ਰਿਫ਼ਤਾਰ ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


Related News