ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਪਿਸਤੌਲ ਦੀ ਨੋਕ ''ਤੇ ਖੋਹੀ ਸਵਿਫਟ ਕਾਰ
Saturday, Jan 23, 2021 - 06:05 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਬਾਈਕ ਸਵਾਰ 3 ਨੌਜਵਾਨਾਂ ਵੱਲੋਂ ਪਿਸਤੌਲ ਨੁਮਾ ਹਥਿਆਰ ਦੀ ਨੌਕ 'ਤੇ ਇਕ ਨੌਜਵਾਨ ਪਾਸੋਂ ਸਵਿਫਟ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਸ਼ਿਕਾਇਤ ਵਿਚ ਆਕਾਸ਼ ਅਰੋਡ਼ਾ ਉਰਫ ਮਨੀ ਪੁੱਤਰ ਪਵਨ ਕੁਮਾਰ ਵਾਸੀ ਗਡ਼੍ਹਸ਼ੰਕਰ ਨੇ ਦੱਸਿਆ ਕਿ ਉਹ ਆਡ਼ਤ ਦੀ ਦੁਕਾਨ ਕਰਦਾ ਹੈ ਅਤੇ ਨਵਾਂਸ਼ਹਿ ਇਕ ਜਿਮ ਵਿਚ ਕਸਰਤ ਕਰਨ ਆਉਂਦਾ ਹੈ। ਉਸ ਨੇ ਦੱਸਿਆ ਕਿ ਦੇਰ ਸ਼ਾਮ ਕਰੀਬ ਸਾਢੇ 8 ਵਜੇ ਜਦੋਂ ਉਹ ਜਿਮ ਲਗਾ ਕੇ ਵਾਪਿਸ ਘਰ ਜਾ ਰਿਹਾ ਸੀ ਤਾਂ ਗਡ਼੍ਹਸ਼ੰਕਕਰ ਰੋਡ ਤੇ ਇਕ ਫੋਨ ਕਾਲ ਸੁਣਨ ਦੇ ਲਈ ਸਡ਼ਕ ਦੇ ਕਿਨਾਰੇ ਆਪਣੀ ਸਵਿਫਟ ਗੱਡੀ ਲਗਾ ਕੇ ਰੁਕ ਗਿਆ।
ਉਸਨੇ ਦੱਸਿਆ ਕਿ ਉਸ ਦੌਰਾਨ ਬਾਈਕ ਸਵਾਰ 25-26 ਸਾਲ ਦੇ 3 ਨੌਜਵਾਨ ਆਏ। ਜਿਨ੍ਹਾਂ ਉਸਨੂੰ ਕਾਰ ਤੋਂ ਬਾਹਰ ਕੱਢ ਲਿਆ। ਉਸ ਨੇ ਦੱਸਿਆ ਕਿ ਉਕਤ ਵਿਚੋਂ 2 ਨੌਜਵਾਨ ਕਾਰ ਦੀ ਅਗਲੀ ਸੀਟ 'ਤੇ ਬੈਠ ਗਏ ਤੇ ਉਸਦੀ ਕਾਰ ਨੂੰ ਗਡ਼੍ਹਸ਼ੰਕਰ ਰੋਡ ਵੱਲ ਲੈ ਗਏ। ਜਦੋਂ ਕਿ ਬਾਈਕ ਸਵਾਰ ਨੌਜਵਾਨ ਵੀ ਉਨ੍ਹਾਂ ਦੇ ਪਿੱਛੇ ਚਲਾ ਗਿਆ । ਪੁਲਸ ਉਕਤ ਸ਼ਿਕਾਇਤ ਦੇ ਆਧਾਰ 'ਤੇ ਧਾਰਾ 394 ਅਤੇ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।