ਪਹਿਲਾਂ ਵੱਡੇ ਘਰਾਂ ਦੇ ਕਾਕਿਆਂ ਨੂੰ ਨਸ਼ੇ ''ਤੇ ਲਾਉਂਦੇ, ਫਿਰ ਮਹਿੰਗੇ ਭਾਅ ਖਰੀਦਣ ਲਈ ਕਰਦੇ ਮਜਬੂਰ
Sunday, Dec 03, 2017 - 07:06 PM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਵਿਚ ਵੱਡੇ ਘਰਾਂ ਦੇ ਕਾਕਿਆਂ ਨੂੰ ਨਸ਼ਿਆਂ ਦੀ ਆਦਤ ਲਾਉਣ ਵਾਲੇ ਵਿਅਕਤੀਆਂ ਨੂੰ ਨਸ਼ੇ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਸ ਨੇ ਕੁਝ ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜੋ ਵੱਡੇ ਘਰਾਂ ਦੇ ਕਾਕਿਆਂ ਨੂੰ ਨਸ਼ੇ ਦੀ ਆਦਤ ਲਾ ਕੇ ਬਾਅਦ ਵਿਚ ਮਹਿੰਗੇ ਭਾਅ 'ਤੇ ਨਸ਼ਾ ਖਰੀਦਣ ਲਈ ਮਜਬੂਰ ਕਰਦੇ ਸਨ।
ਨੌਜਵਾਨ ਸ਼ੂਗਰ ਦੀ ਇੰਨਸੋਲੈਨ ਟੀਕੇ ਰਾਹੀਂ ਨਸ਼ੀਲੇ ਪਾਊਡਰ ਨੂੰ ਟੀਕੇ ਵਿਚ ਘੋਲ ਕੇ ਲਾਉਣ ਲਈ ਉਕਸਾਉਣ ਦੀ ਆਮ ਲੋਕਾਂ ਵਿਚ ਚਰਚਾ ਹੈ। ਇਸ ਸੰਬੰਧੀ ਸਿਟੀ ਪੁਲਸ ਵੱਲੋਂ ਭਾਵੇਂ ਓਪਰੋਕਤ ਵਿਅਕਤੀਆਂ ਦੀ ਪੁਸ਼ਟੀ ਕੀਤੀ ਗਈ ਪਰ ਜਾਂਚ ਤੋਂ ਬਾਅਦ ਜਾਣਕਾਰੀ ਦੇਣ ਦੀ ਗੱਲ ਕਹੀ ਹੈ। ਪੁਲਸ ਮੁਤਾਬਕ ਨਸ਼ੇ ਦੇ ਵੱਡੇ ਮਗਰਮੱਛਾਂ ਦੀਆਂ ਜੜ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਸੰਬੰਧੀ ਆਉਣ ਵਾਲੇ 12 ਘੰਟਿਆ ਵਿਚ ਹੋਰ ਖੁਲਾਸਾ ਕੀਤਾ ਜਾ ਸਕਦਾ ਹੈ।
