3 ਨੌਜਵਾਨਾਂ ਨੇ ਪਿਸਤੌਲ ਦੀ ਨੋਕ ''ਤੇ ਜੋੜੇ ਤੋਂ ਗਹਿਣੇ ਲੁੱਟੇ

12/11/2019 4:10:09 PM

ਨਵਾਂਸ਼ਹਿਰ (ਤ੍ਰਿਪਾਠੀ) : ਮੋਟਰਸਾਈਕਲ ਸਵਾਰ 3 ਲੁਟੇਰਿਆਂ ਵੱਲੋਂ ਵਿਧਾਇਕ ਦੀ ਕੋਠੀ ਵੱਲ ਜਾਣ ਵਾਲੇ ਮਾਰਗ 'ਤੇ ਸੈਰ ਕਰਦੇ ਜੋੜੇ ਤੋਂ ਪਿਸਤੌਲ ਦੀ ਨੋਕ 'ਤੇ ਸੋਨੇ ਦੀ ਚੇਨ, ਵਾਲੀਆਂ ਅਤੇ ਰਿੰਗ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।ਥਾਣਾ ਸਿਟੀ ਨਵਾਂਸ਼ਹਿਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਸ਼ੀਲਾ ਪਤਨੀ ਰਾਜ ਬਹਾਦਰ ਯਾਦਵ ਵਾਸੀ ਵਿਜੇ ਅਵੈਨਿਊ ਕਾਲੋਨੀ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਬਰਨਾਲਾ ਗੇਟ ਤੋਂ ਪਿੰਡ ਸਲੋਹ ਨੂੰ ਜਾਣ ਵਾਲੇ ਮਾਰਗ 'ਤੇ ਸਥਿਤ ਹੈ। ਉਸਨੇ ਦੱਸਿਆ ਕਿ ਆਪਣੇ ਘਰ ਤੋਂ ਅਜੇ 100 ਮੀਟਰ ਦੂਰ ਹੀ ਗਏ ਸਨ ਕਿ ਪਿੰਡ ਸਲੋਹ ਵੱਲੋਂ ਇਕ ਮੋਟਰਸਾਈਕਲ 'ਤੇ 3 ਨੌਜਵਾਨ ਆਏ ਅਤੇ ਉਨ੍ਹਾਂ ਨੇੜੇ ਆ ਕੇ ਆਪਣਾ ਮੋਟਰਸਾਈਕਲ ਰੋਕ ਲਿਆ। 

ਇਕ ਨੌਜਵਾਨ ਨੇ ਉਸ ਦੇ ਪਤੀ ਤੋਂ ਪਿਸਤੌਲ ਦੀ ਨੋਕ 'ਤੇ ਗਲੇ ਵਿਚ ਪਾਈ ਸੋਨੇ ਦੀ ਚੇਨ ਅਤੇ ਵਾਲੀਆਂ ਖੋਹ ਲਈਆਂ। ਹੱਥ ਵਿਚ ਪਾਈ ਰਿੰਗ ਜਦੋਂ ਨਹੀਂ ਨਿਕਲੀ ਤਾਂ ਕਟਰ ਦੀ ਮਦਦ ਨਾਲ ਉਤਾਰ ਕੇ ਲੈ ਗਏ। ਉਪਰੋਕਤ ਲੁਟੇਰੇ ਗਹਿਣੇ ਖੋਹਣ ਉਪਰੰਤ ਪਿੰਡ ਬਰਨਾਲਾ ਕਲਾਂ ਵੱਲ ਫਰਾਰ ਹੋ ਗਏ। ਪੁਲਸ ਨੇ ਉਪਰੋਕਤ ਸ਼ਿਕਾਇਤ ਦੇ ਆਧਾਰ 'ਤੇ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News