ਵਿਦੇਸ਼ੋਂ ਪਰਤੇ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ
Tuesday, Jun 11, 2019 - 04:49 PM (IST)
ਤਲਵੰਡੀ ਭਾਈ (ਪਾਲ) : ਨਜ਼ਦੀਕੀ ਪਿੰਡ ਖੁਖਰਾਣਾ ਦੇ ਇਕ ਨੌਜਵਾਨ ਦੀ ਵੱਧ ਨਸ਼ਾ ਲੈਣ ਕਾਰਨ ਮੌਤ ਹੋਣ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਖੁਖਰਾਣਾ ਜੋ ਕਿ ਥੋੜਾ ਸਮਾਂ ਪਹਿਲਾਂ ਹੀ ਦੋਹਾ ਕਤਰ ਤੋਂ ਪਰਤਿਆ ਸੀ ਅਤੇ ਹੁਣ ਉਸ ਦੀ ਕੈਨੇਡਾ ਜਾਣ ਲਈ ਫਾਈਲ ਲਗਾਈ ਹੋਈ ਸੀ ਪਰ ਉਕਤ ਨੌਜਵਾਨ ਜੋ ਕਿ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ।
ਬੀਤੇ ਦਿਨੀਂ ਨੇੜਲੇ ਸ਼ਹਿਰ ਮੋਗਾ ਦੇ ਨਿਊ ਦਸ਼ਮੇਸ਼ ਨਗਰ ਪਾਰਕ ਦੇ ਪਿੱਛੇ ਇਕ ਸੁੰਨਸਾਨ ਜਗ੍ਹਾ ਵਿਚ ਅੰਮ੍ਰਿਤਪਾਲ ਸਿੰਘ ਨੇ ਨਸ਼ੇ ਦੀ ਕੁਝ ਜ਼ਿਆਦਾ ਮਾਤਰਾ 'ਚ ਡੋਜ਼ ਲੈ ਲਈ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮੌਕਾ ਵਾਰਦਾਤ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਵਤਾਰ ਸਿੰਘ ਨੇ ਦੋਸ਼ ਲਾਇਆ ਕਿ ਉਸਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਇਕ ਹੋਰ ਨਸ਼ੇੜੀ ਨੌਜਵਾਨ ਆਕਾਸ਼ਦੀਪ ਸਿੰਘ ਪੀਟਰ ਪੁੱਤਰ ਜਸਵੀਰ ਸਿੰਘ ਨੇ ਹੀ ਵੱਧ ਨਸ਼ੇ ਦੀ ਮਾਤਰਾ ਦੇ ਕੇ ਮਾਰਿਆ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਉਕਤ ਨੌਜਵਾਨ ਅਕਾਸ਼ਦੀਪ ਸਿੰਘ ਉਰਫ ਪੀਟਰ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।