ਪੰਜਾਬ ''ਚ ਨਸ਼ੇ ਦਾ ਕਹਿਰ, ਇਕ ਹੋਰ ਨੌਜਵਾਨ ਦੀ ਓਵਰ ਡੋਜ਼ ਨਾਲ ਮੌਤ

Monday, Aug 26, 2019 - 04:23 PM (IST)

ਪੰਜਾਬ ''ਚ ਨਸ਼ੇ ਦਾ ਕਹਿਰ, ਇਕ ਹੋਰ ਨੌਜਵਾਨ ਦੀ ਓਵਰ ਡੋਜ਼ ਨਾਲ ਮੌਤ

ਬਟਾਲਾ (ਜ.ਬ) : ਪੰਜਾਬ ਵਿਚ ਵੱਗ ਰਹੇ ਨਸ਼ਿਆਂ ਦੇ ਦਰਿਆ ਨੂੰ ਰੋਕਣ ਵਿਚ ਪੁਲਸ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਅਤੇ ਹਰ ਰੋਜ਼ ਨੌਜਵਾਨ ਇਨ੍ਹਾਂ ਨਸ਼ਿਆਂ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਤਾਜ਼ਾ ਮਾਮਲਾ ਕਿਲ੍ਹਾ ਲਾਲ ਸਿੰਘ ਦਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਕਾਰਨ ਇਕ ਨੌਜਵਾਨ ਕੁਲਵਿੰਦਰ ਸਿੰਘ ਉਮਰ 26 ਸਾਲ ਪੁੱਤਰ ਲੇਟ ਅਵਤਾਰ ਸਿੰਘ ਜੋ ਪਿਛਲੇ 5 ਸਾਲ ਤੋਂ ਨਸ਼ਾ ਕਰਨ ਦਾ ਆਦੀ ਸੀ ਦੀ ਮੌਤ ਹੋ ਗਈ। 

ਦਰਅਸਲ ਬੀਤੇ ਕੱਲ੍ਹ ਜਦੋਂ ਕੁਲਵਿੰਦਰ ਸਿੰਘ ਨੇ ਨਸ਼ਾ ਕੀਤਾ ਤਾਂ ਇਹ ਅਚਾਨਕ ਨਾਲੀ 'ਚ ਡਿੱਗ ਗਿਆ, ਲੋਕਾਂ ਨੇ ਇਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਧਰ ਕਿਲ੍ਹਾ ਲਾਲ ਸਿੰਘ ਦੇ ਵਾਸੀਆ ਨੇ ਐੱਸ. ਐੱਸ. ਪੀ. ਬਟਾਲਾ ਤੋਂ ਮੰਗ ਕੀਤੀ ਕਿ ਪਿੰਡ ਵਿਚ ਥਾਣਾ ਹੋਣ ਦੇ ਬਾਵਜੂਦ ਵੀ ਨਸ਼ਾ ਸ਼ਰੇਆਮ ਵਿਕਦਾ ਹੈ, ਇਸ ਨੂੰ ਖਤਮ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ।


author

Gurminder Singh

Content Editor

Related News