ਮੋਗਾ ''ਚ ਵੱਡੀ ਵਾਰਦਾਤ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ

09/18/2017 7:48:13 PM

ਮੋਗਾ (ਪਵਨ ਗਰੋਵਰ, ਗੋਪੀ ਰਾਓਕੇ) : ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਲੋਪੋਂ 'ਚ ਇਕ ਨੌਜਵਾਨ ਨੂੰ ਕੁਝ ਅਣਪਛਾਤੇ ਨੌਜਵਾਨਾਂ ਨੇ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਜਿਸ ਨੂੰ ਹਸਪਤਾਲ ਲਿਜਾਂਦਿਆਂ ਸਮੇਂ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਮੀਤ ਸਿੰਘ ਵਾਸੀ ਲੋਪੋਂ ਆਪਣੇ ਪਿੰਡ ਵਿਚ ਟ੍ਰੈਕਟਰ 'ਤੇ ਜਾ ਰਿਹਾ ਸੀ ਤਾਂ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ 'ਤੇ ਪਹਿਲਾਂ ਇਕ ਗੋਲੀ ਚਲਾਈ ਉਪਰੰਤ ਟ੍ਰੈਕਟਰ ਤੋਂ ਉਤਰ ਕੇ ਗੋਲੀ ਲੱਗੀ ਹੋਣ ਦੇ ਬਾਵਜੂਦ ਰਵੀ ਆਪਣੇ ਬਚਾਅ ਲਈ ਨੇੜੇ ਦੀ ਇਕ ਦੁਕਾਨ 'ਚ ਵੜ ਗਿਆ ਪਰੰਤੂ ਹਮਲਾਵਰਾਂ ਨੇ ਦੁਕਾਨ 'ਚ ਅੰਦਰ ਵੜ ਕੇ ਵੀ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਉਕਤ ਸਾਰੀ ਘਟਨਾ ਨੇੜੇ ਸੁਨਿਆਰੇ ਦੀ ਦੁਕਾਨ 'ਚ ਕੈਦ ਹੋ ਗਈ ਹੈ।
ਉਧਰ ਦੂਜੇ ਪਾਸੇ ਪਿੰਡ ਵਾਸੀਆਂ ਨੇ ਪੁਲਸ ਦੀ ਮਦਦ ਨਾਲ ਜ਼ਖਮੀ ਰਵੀ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਜਿਥੇ ਉਸ ਦੀ ਮੌਤ ਹੋ ਗਈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਕਤ ਨੌਜਵਾਨ ਰਵੀ ਉਪਰ ਪਹਿਲਾਂ ਵੀ ਕੁਝ ਗੈਂਗਸਟਰਾਂ ਵਲੋਂ ਹਮਲਾ ਕੀਤਾ ਗਿਆ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਮੋਗਾ ਜ਼ਿਲੇ ਦੇ ਉੱਚ ਪੁਲਸ ਅਧਿਕਾਰੀ ਪਿੰਡ ਲੋਪੋਂ ਵਿਖੇ ਪਹੁੰਚ ਕੇ ਘਟਨਾ ਦੀ ਤਫਤੀਸ਼ ਕਰ ਰਹੇ ਹਨ।


Related News