ਖੇਤ ''ਚ ਕੰਮ ਕਰਦੇ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਕਰੰਟ ਲੱਗਣ ਕਾਰਣ ਮੌਤ

07/26/2020 4:47:03 PM

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਬਿਜਲਪੁਰ ਵਿਖੇ ਮੂੰਗੀ ਦੀ ਫ਼ਸਲ ਕੱਟਣ ਸਮੇਂ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਕਿਸਾਨ ਗਗਨਦੀਪ ਸਿੰਘ (30) ਦੀ ਮੌਤ ਹੋ ਗਈ। ਬਿਜਲਪੁਰ ਦੇ ਮਾਸਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਗਗਨਦੀਪ ਸਿੰਘ ਪੁੱਤਰ ਮਰਹੂਮ ਸਾਧੂ ਸਿੰਘ ਖੇਤ ਵਿਚ ਮੂੰਗੀ ਦੀ ਫਸਲ ਦੀ ਕੰਬਾਈਨ ਨਾਲ ਕੱਟਾਈ ਕਰ ਰਿਹਾ ਸੀ ਕਿ ਇਸ ਦੌਰਾਨ ਖੇਤ ਵਿਚੋਂ ਲੰਘ ਰਹੀ ਬਿਜਲੀ ਦੀ ਲਾਈਨ ਦੀਆਂ ਤਾਰਾਂ ਵਿਚੋਂ ਕਰੰਟ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਕੰਬਾਈਨ ਤੋਂ ਹੇਠਾਂ ਡਿੱਗ ਪਿਆ। 

ਜ਼ਖ਼ਮੀ ਹਾਲਤ ਵਿਚ ਗਗਨਦੀਪ ਸਿੰਘ ਨੂੰ ਇਲਾਜ ਲਈ ਸੰਗਰੂਰ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਗਗਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।


Gurminder Singh

Content Editor

Related News