ਡੇਂਗੂ ਕਾਰਣ ਪਾਵਰਕਾਮ ਦੇ ਐਕਸੀਅਨ ਦੇ ਇਕਲੌਤੇ ਨੌਜਵਾਨ ਪੁੱਤ ਦੀ ਮੌਤ
Tuesday, Jul 21, 2026 - 12:27 PM (IST)
ਝਬਾਲ (ਨਰਿੰਦਰ) : ਪਾਵਰਕਾਮ ਦੇ ਐਕਸੀਅਨ ਸਿਟੀ ਤਰਸੇਮ ਕੁਮਾਰ ਦੇ ਇਕਲੌਤੇ ਨੌਜਵਾਨ ਪੁੱਤਰ ਵਰਦਾਨ ਦੀ ਡੇਂਗੂ ਬੁਖਾਰ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਵਰਦਾਨ (22) ਨੂੰ ਕੁਝ ਦਿਨ ਪਹਿਲਾਂ ਅਚਾਨਕ ਬੁਖਾਰ ਹੋ ਗਿਆ, ਜਿਸ ਦੀ ਦਵਾਈ ਲੈਣ ਉਪਰੰਤ ਜਦੋਂ ਬੁਖਾਰ ਨਾ ਉਤਰਿਆ ਤਾਂ ਉਨ੍ਹਾਂ ਵੱਲੋਂ ਜਦੋਂ ਟੈਸਟ ਕਰਵਾਏ ਗਏ ਤਾਂ ਇਸ ਵਿਚ ਡੇਂਗੂ ਬੁਖਾਰ ਦੇ ਲੱਛਣ ਪਾਏ ਗਏ।
ਇਸ ਤੋਂ ਬਾਅਦ ਉਸ ਨੂੰ ਤਰਨਤਾਰਨ ਦੇ ਸਰਕਾਰੀ ਸਿਵਲ ਹਸਪਤਾਲ ਲਿਜਾਇਆ ਗਿਆ। ਜਿਨ੍ਹਾਂ ਨੇ ਇਸਨੂੰ ਤੁਰੰਤ ਅੰਮ੍ਰਿਤਸਰ ਲੈਕੇ ਜਾਣ ਦੀ ਸਲਾਹ ਦਿੱਤੀ, ਇਸ 'ਤੇ ਉਸ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਕਰਵਾਇਆ। ਜਿੱਥੇ ਇਲਾਜ ਵਰਦਾਨ ਦੀ ਮੌਤ ਹੋ ਗਈ। ਜਿਵੇਂ ਹੀ ਵਰਦਾਨ ਦੀ ਮੌਤ ਦੀ ਖ਼ਬਰ ਝਬਾਲ ਪਹੁੰਚੀ ਤਾਂ ਸੋਗ ਵਜੋਂ ਸਾਰਾ ਅੱਡਾ ਝਬਾਲ ਬੰਦ ਹੋ ਗਿਆ। ਇਸ ਸਮੇਂ ਪਰਿਵਾਰ ਨਾਲ ਵੱਖ-ਵੱਖ ਆਗੂਆਂ ਨੇ ਦੁੱਖ ਪ੍ਰਗਟ ਕੀਤਾ।
