ਸੰਗਰੂਰ : ਪੇਸ਼ੀ ''ਤੇ ਆਏ ਨੌਜਵਾਨ ''ਤੇ ਕਚਹਿਰੀ ਦੇ ਬਾਹਰ ਚਲਾਈਆਂ ਗੋਲੀਆਂ

Saturday, Aug 03, 2019 - 06:21 PM (IST)

ਸੰਗਰੂਰ : ਪੇਸ਼ੀ ''ਤੇ ਆਏ ਨੌਜਵਾਨ ''ਤੇ ਕਚਹਿਰੀ ਦੇ ਬਾਹਰ ਚਲਾਈਆਂ ਗੋਲੀਆਂ

ਸੰਗਰੂਰ (ਯਾਦਵਿੰਦਰ) : ਇਕ ਪਾਸੇ ਜਿੱਥੇ ਬੀਤੇ ਕੱਲ੍ਹ ਪੰਜਾਬ ਅੰਦਰ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਦੂਜੇ ਪਾਸੇ ਅੱਜ ਸੰਗਰੂਰ ਦੀ ਜ਼ਿਲਾ ਕਚਿਹਰੀ ਦੇ ਬਾਹਰ ਸ਼ਰੇਆਮ ਹੋਏ ਚੱਲੀਆਂ ਗੋਲੀਆਂ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਪਟਿਆਲਾ ਦੇ ਸਮਾਣਾ ਤਹਿਸੀਲ ਅਧੀਨ ਆਉਂਦੇ ਪਿੰਡ ਭੀਮ ਖੇੜੀ ਦੇ ਕੁਝ ਨੌਜਵਾਨ ਅਤੇ ਹੋਰ ਅੱਜ ਸੰਗਰੂਰ ਕਚਿਹਰੀ ਵਿਚ ਪੇਸ਼ੀ 'ਤੇ ਆਏ ਸਨ ਤੇ ਜਦੋਂ ਉਹ ਕਚਿਹਰੀ ਦੇ ਬਾਹਰ ਆਏ ਤਾਂ ਬਾਹਰ ਖੜ੍ਹੇ ਇਕ ਨੌਜਵਾਨਾਂ ਦੇ ਗਰੁੱਪ ਨਾਲ ਉਨ੍ਹਾਂ ਦੀ ਬਹਿਸਬਾਜ਼ੀ ਹੋ ਗਈ ਤੇ ਬਾਹਰ ਖੜ੍ਹੇ ਨੌਜਵਾਨਾਂ ਨੇ ਉਕਤ 'ਤੇ ਗੋਲੀਆਂ ਚਲਾ ਦਿੱਤੀਆਂ।

ਗੋਲੀਆਂ ਚੱਲਣ ਕਾਰਨ ਇਕਦਮ ਹੜਕੰਪ ਮਚ ਗਿਆ। ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਅ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਵਾਰਦਾਤ ਦੌਰਾਨ ਮੌਕੇ 'ਤੇ ਘੱਟੋ-ਘੱਟ ਚਾਰ ਪੰਜ ਰੌਂਦ ਫਾਇਰ ਹੋਏ ਹਨ।


author

Gurminder Singh

Content Editor

Related News