ਰਜਵਾਹੇ ''ਚੋਂ ਮਿਲੀ ਦੋਸਤ ਨਾਲ ਘਰੋਂ ਗਏ ਨੌਜਵਾਨ ਦੀ ਲਾਸ਼

Wednesday, Jul 10, 2019 - 06:39 PM (IST)

ਰਜਵਾਹੇ ''ਚੋਂ ਮਿਲੀ ਦੋਸਤ ਨਾਲ ਘਰੋਂ ਗਏ ਨੌਜਵਾਨ ਦੀ ਲਾਸ਼

ਗੁਰਦਾਸਪੁਰ (ਹਰਮਨਪ੍ਰੀਤ) : ਪੁਲਸ ਥਾਣਾ ਘੁੰਮਣ ਕਲਾਂ ਅਧੀਨ ਪੈਂਦੇ ਪਿੰਡ ਕੁੰਜਰ ਨੇੜੇ ਰਜਬਾਹੇ ਵਿਚੋਂ ਇਕ 27 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਇਹ ਨੌਜਵਾਨ 8 ਜੁਲਾਈ ਨੂੰ ਆਪਣੇ ਸਾਥੀ ਨਾਲ ਘਰੋਂ ਗਿਆ ਸੀ ਜੋ ਘਰ ਵਾਪਿਸ ਨਹੀਂ ਪਰਤਿਆ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਇਸ ਸਬੰਧੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮ੍ਰਿਤਕ ਨੌਜਵਾਨ ਦੀ ਮਾਂ ਅਤੇ ਹੋਰ ਕਰੀਬੀਆਂ ਨੇ ਦੱਸਿਆ ਕਿ ਜੌਹਨ ਪੁੱਤਰ ਵਿਕਟਰ ਮਸੀਹ ਵਾਸੀ ਫੈਜਪੁਰਾ ਪੇਂਟ ਦਾ ਕੰਮ ਕਰਦਾ ਹੈ ਜੋ 8 ਜੁਲਾਈ ਨੂੰ ਸ਼ਾਮ 8 ਵਜੇ ਆਪਣੇ ਦੋਸਤ ਅਜੇ ਨਾਲ ਕੁੰਜਰ ਪਿੰਡ ਗਿਆ ਸੀ। 

ਇਸ ਦੌਰਾਨ ਇਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਮੋਟਰਸਾਈਕਲ ਸਮੇਤ ਰਜਵਾਹੇ ਵਿਚ ਡਿੱਗ ਪਏ, ਜਿਸ ਦੌਰਾਨ ਇਹ ਦੋਵੇਂ ਜ਼ਖਮੀ ਹੋ ਗਏ। ਇਸ ਦੌਰਾਨ ਅਜੇ ਤਾਂ ਕਿਸੇ ਤਰ੍ਹਾਂ ਬਚ ਕੇ ਚਲਾ ਗਿਆ ਪਰ ਜੌਹਨ ਦੇ ਜ਼ਿਆਦਾ ਸੱਟ ਲੱਗਣ ਕਾਰਨ ਉਹ ਉਠ ਨਹੀਂ ਸਕਿਆ ਅਤੇ ਪਾਣੀ ਵਿਚ ਹੀ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਰਜਬਾਹੇ ਵਿਚ ਪਾਣੀ ਘਟਣ ਦੀ ਸੂਰਤ ਵਿਚ ਕੱਲ੍ਹ ਕਿਸੇ ਵਿਅਕਤੀ ਨੇ ਉਸ ਦੀ ਲਾਸ਼ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ ਜਿਸ ਦੇ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।


author

Gurminder Singh

Content Editor

Related News