ਬਰਲਟਨ ਪਾਰਕ ’ਚੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ''ਚ ਜਾਂਚ ਕਰ ਰਹੀ SIT ਪਹਿਲੀ ਵਾਰ ਮੌਕੇ ’ਤੇ ਪੁੱਜੀ

Friday, Jul 09, 2021 - 02:53 PM (IST)

ਜਲੰਧਰ (ਵਰੁਣ)– ਬਰਲਟਨ ਪਾਰਕ ਵਿਚੋਂ ਅਪ੍ਰੈਲ ਮਹੀਨੇ ਮਿਲੀ 21 ਸਾਲਾ ਮੁਨੀਸ਼ ਭਗਤ ਦੀ ਲਾਸ਼ ਦੇ ਮਾਮਲੇ ਵਿਚ ਬਣਾਈ ਗਈ ਐੱਸ. ਆਈ. ਟੀ. ਪਹਿਲੀ ਵਾਰ ਪਾਰਕ ਵਿਚ ਸਬੂਤ ਇਕੱਠੇ ਕਰਨ ਅਤੇ ਜਾਂਚ ਲਈ ਪੁੱਜੀ। ਇਹ ਐੱਸ. ਆਈ. ਟੀ. ਮਈ ਮਹੀਨੇ ਹੀ ਬਣਾਈ ਗਈ ਸੀ ਪਰ ਇਸ ਵਿਜ਼ਿਟ ਵਿਚ ਵੀ ਐੱਸ. ਆਈ. ਟੀ. ਨੂੰ ਕੋਈ ਠੋਸ ਸੁਰਾਗ ਜਾਂ ਅਹਿਮ ਜਾਣਕਾਰੀ ਨਹੀਂ ਮਿਲੀ। ਜਿਸ ਜਗ੍ਹਾ ਤੋਂ ਮੁਨੀਸ਼ ਦੀ ਲਾਸ਼ ਮਿਲੀ ਸੀ, ਉਸਦੇ ਆਲੇ-ਦੁਆਲੇ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੱਗਾ ਹੋਇਆ ਸੀ। ਇਸ ਕੇਸ ਨੂੰ ਟਰੇਸ ਕਰਨ ਲਈ ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਮੁਨੀਸ਼ ਦੇ ਪਰਿਵਾਰਕ ਮੈਂਬਰਾਂ ਦੀ ਮੰਗ ’ਤੇ ਐੱਸ. ਆਈ. ਟੀ. ਬਣਾਈ ਗਈ ਸੀ, ਜਿਸ ਵਿਚ ਡੀ. ਸੀ. ਪੀ. (ਲਾਅ ਐਂਡ ਆਰਡਰ) ਜਗਮੋਹਨ ਸਿੰਘ, ਏ. ਡੀ. ਸੀ. ਪੀ. ਜਗਜੀਤ ਸਿੰਘ ਸਰੋਆ ਅਤੇ ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਸੀ।

ਰਸਤੇ 'ਚ ਛਬੀਲ ਪੀਣ ਰੁਕੀਆਂ ਮਾਂ-ਧੀ ਨਾਲ ਵਾਪਰੀ ਅਣਹੋਣੀ ਨੇ ਪੁਆਏ ਵੈਣ, ਧੀ ਨੂੰ ਮਿਲੀ ਦਰਦਨਾਕ ਮੌਤ

PunjabKesari

ਵੀਰਵਾਰ ਦੁਪਹਿਰੇ ਤਿੰਨੋਂ ਅਧਿਕਾਰੀ ਬਰਲਟਨ ਪਾਰਕ ਪੁੱਜੇ, ਜਿਥੋਂ ਮੁਨੀਸ਼ ਦੀ ਲਾਸ਼ ਮਿਲੀ ਸੀ। ਕੁਝ ਸਮੇਂ ਦੀ ਜਾਂਚ ਤੋਂ ਬਾਅਦ ਡੀ. ਸੀ. ਪੀ. ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜਿਥੋਂ ਮੁਨੀਸ਼ ਦੀ ਲਾਸ਼ ਮਿਲੀ ਸੀ, ਉਸਦੇ ਆਲੇ-ਦੁਆਲੇ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੱਗਾ ਹੋਇਆ ਸੀ। ਪੁਲਸ ਨੇ ਇਸ ਗੱਲ ਦੀ ਵੀ ਜਾਂਚ ਕੀਤੀ ਕਿ ਮੁਨੀਸ਼ ਉਥੇ ਕਿਸ ਰਸਤਿਓਂ ਪਹੁੰਚਿਆ ਹੋਵੇਗਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਨਸ਼ੇ 'ਚ ਚੂਰ ਕਾਂਗਰਸੀ ਕੌਂਸਲਰ ਦੇ ਪੁੱਤਰ ਨੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ

PunjabKesari

ਡੀ. ਸੀ. ਪੀ. ਨੇ ਕਿਹਾ ਕਿ ਅਜੇ ਵਿਸਰਾ ਰਿਪੋਰਟ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਜਾਂਚ ਦੇ ਬਿੰਦੂ ਬਦਲ ਸਕਦੇ ਹਨ ਪਰ ਫਿਲਹਾਲ ਸਾਰੇ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੁਨੀਸ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੇ ਲੋਕਾਂ ’ਤੇ ਸ਼ੱਕ ਪ੍ਰਗਟਾਇਆ ਗਿਆ ਸੀ, ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਕੋਲੋਂ ਵੀ ਕੋਈ ਠੋਸ ਸਬੂਤ ਨਹੀਂ ਮਿਲ ਸਕਿਆ।

ਇਹ ਵੀ ਪੜ੍ਹੋ: ਘਰ 'ਚ ਵਿਛੇ ਸੱਥਰ, ਪਹਿਲਾਂ ਕੋਰੋਨਾ ਪੀੜਤ ਮਾਂ ਦਾ ਹੋਇਆ ਦਿਹਾਂਤ, ਫਿਰ ਸਸਕਾਰ ਉਪਰੰਤ ਪੁੱਤ ਨੇ ਵੀ ਤੋੜ ਦਿੱਤਾ ਦਮ
ਇਹ ਸੀ ਮਾਮਲਾ
16 ਅਪ੍ਰੈਲ 2021 ਨੂੰ ਸਵੇਰੇ ਬਰਲਟਨ ਪਾਰਕ ਵਿਚੋਂ 21 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਨੌਜਵਾਨ ਕੋਲੋਂ ਕੋਈ ਵੀ ਪਛਾਣ ਪੱਤਰ ਨਾ ਮਿਲਣ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ ਸੀ ਪਰ ਅਗਲੇ ਹੀ ਦਿਨ ਉਸ ਦੀ ਪਛਾਣ ਹੋ ਗਈ ਸੀ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News