ਲੁਧਿਆਣਾ ’ਚ ਨੌਜਵਾਨ ਐਡਵੋਕੇਟ ਨੇ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ

Monday, Jul 19, 2021 - 11:12 PM (IST)

ਲੁਧਿਆਣਾ ’ਚ ਨੌਜਵਾਨ ਐਡਵੋਕੇਟ ਨੇ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ

ਲੁਧਿਆਣਾ (ਜ.ਬ.) : ਜਲੰਧਰ ਬਾਈਪਾਸ ਕੋਲ ਅਮਨ ਨਗਰ ਦੇ ਰਹਿਣ ਵਾਲੇ ਇਕ 25 ਸਾਲਾ ਨੌਜਵਾਨ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਕਤ ਘਟਨਾ ਜੱਸੀਆਂ ਰੋਡ ’ਤੇ ਸਥਿਤ ਰੇਲਵੇ ਟਰੈਕ ’ਤੇ ਵਾਪਰੀ ਦੱਸੀ ਜਾ ਰਹੀ ਹੈ। ਨੇੜੇ ਦੇ ਲੋਕਾਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਪੁਲਸ ਕੰਟਰੋਲ ’ਤੇ ਇਸ ਬਾਰੇ ਸੂਚਿਤ ਕੀਤਾ।

ਇਹ ਵੀ ਪੜ੍ਹੋ : ਜੰਡਿਆਲਾ ਪੁਲਸ ਨੇ 3 ਏ. ਐੱਸ. ਆਈਜ਼ ਖ਼ਿਲਾਫ਼ ਦਰਜ ਕੀਤਾ ਕੇਸ, ਜਾਣੋ ਕੀ ਹੈ ਪੂਰਾ ਮਾਮਲਾ

ਘਟਨਾ ਬਾਰੇ ਪਤਾ ਲੱਗਦੇ ਹੀ ਥਾਣਾ ਜੀ. ਆਰ. ਪੀ. ਦੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮ੍ਰਿਤਕ ਵਾਲੇ ਨੌਜਵਾਨ ਦੀ ਪਛਾਣ ਐਡਵੋਕੇਟ ਬਲਦੀਪ ਸਿੰਘ ਗਿੱਲ ਦੇ ਰੂਪ ਵਿਚ ਕੀਤੀ ਹੈ। ਪੁਲਸ ਨੇ ਮੌਕੇ ’ਤੋਂ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਜਾਂਚ ਅਫਸਰ ਨੇ ਦੱਸਿਆ ਕਿ ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਫਿਲਹਾਲ ਪਿਤਾ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਨੌਜਵਾਨ ਵਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਹੈ ਫਿਲਹਾਲ ਇਸ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨੌਜਵਾਨ ਨੂੰ ਕਤਲ ਕਰਕੇ ਛੱਪੜ ’ਚ ਸੁੱਟੀ ਲਾਸ਼, ਬਰਧ ਪਿਤਾ ਬੋਲਿਆ ਮੇਰਾ ਆਖਰੀ ਸਹਾਰਾ ਵੀ ਖੋਹ ਲਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News