ਯੂ. ਆਰ. ਐਮ. ਯੂ. ਦੇ ਆਗੂਆਂ ਨੇ ਫਿਰੋਜ਼ਪੁਰ ਰੇਲਵੇ ਸਟੇਸ਼ਨ ''ਤੇ ਕੱਢੀ ਰੋਸ ਰੈਲੀ(ਵੀਡੀਓ)
Wednesday, Jun 14, 2017 - 02:49 PM (IST)
ਫਿਰੋਜ਼ਪੁਰ—ਫਿਰੋਜ਼ਪੁਰ ਰੇਲਵੇ ਸਟੇਸ਼ਨ 'ਤੇ ਯੂ. ਆਰ. ਐੱਮ. ਯੂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਰੋਸ ਰੈਲੀ ਕੱਢੀ ਗਈ। ਇਸ ਰੈਲੀ 'ਚ ਯੂ. ਆਰ. ਐੱਮ. ਯੂ ਦੇ ਮਹਾ ਮੰਤਰੀ ਬੀ. ਐੱਸ. ਸ਼ਰਮਾ ਨੇ ਵੀ ਸ਼ਿਕਰਤ ਕੀਤੀ। ਮੰਤਰੀ ਮੰਡਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸੱਤਵੀ ਪੇ ਕਮਿਸ਼ਨ, ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਮਿਨੀਮਮ ਬੇਸ ਦੀ ਮੰਗ 'ਤੇ ਕਈ ਹੋਰ ਮੰਗਾਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਬੁੱਧਵਾਰ ਨੂੰ ਉਨ੍ਹਾਂ ਨੇ ਰੋਸ ਰੈਲੀ ਕੱਢੀ ਹੈ। ਇਸ 'ਚ ਉਨ੍ਹਾਂ ਨੇ ਦੱਸਿਆ ਕਿ ਕਈ ਮਸਲੇ ਬਾਰੇ ਦੱਸਿਆ ਜਿਵੇਂ ਕਿ ਨਵੀਂ ਪੈਨਸ਼ਨ ਯੋਜਨਾ, ਗੇਟ ਮੈਨ ਅਤੇ ਗੈਗ ਮੈਨ ਦੀਆਂ 12-12 ਘੰਟੇ ਡਿਊਟੀਆਂ ਆਦਿ ਦੇ ਮਸਲੇ ਉਹ ਰਾਸ਼ਟਰੀ ਪੱਧਰ 'ਤੇ ਉਠਾ ਰਹੇ ਹਨ ਪਰ ਇਸਦੇ ਨਾਲ ਹੋਰ ਵੀ ਕਈ ਫਿਰੋਜ਼ਪੁਰ ਸ਼ਹਿਰ ਦੇ ਛੋਟੇ-ਛੋਟੇ ਮਸਲੇ ਹਨ ਜਿਨ੍ਹਾਂ ਨੂੰ ਲੈ ਕੇ ਇਹ ਰੋਸ ਕੀਤਾ ਗਿਆ ਹੈ।
ਇਸ ਰੈਲੀ 'ਚ ਸ਼ਿਰਕਤ ਕਰਨ ਪਹੁੰਚ ਬੀ. ਐੱਸ. ਸ਼ਰਮਾ ਦਾ ਕਹਿਣਾ ਹੈ ਕਿ ਉਹ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਇਥੇ ਆਏ ਹਨ ਜਿਨ੍ਹਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਹੁਣ ਦੇਖਣਾ ਇਹ ਹੈ ਕਿ ਸਰਕਾਰ ਅਤੇ ਰੇਲਵੇ ਵਿਭਾਗ ਇਸ ਮਾਮਲੇ ਸਬੰਧੀ ਕਿ ਕਾਰਵਾਈ ਕਰ ਰਹੀ ਹੈ।
