ਤਰਨਤਾਰਨ ਦਾ ਯੋਗੇਸ਼ ਗਿੱਲ ਬਣਿਆ ਜੱਜ

Wednesday, Feb 03, 2021 - 02:21 AM (IST)

ਤਰਨਤਾਰਨ ਦਾ ਯੋਗੇਸ਼ ਗਿੱਲ ਬਣਿਆ ਜੱਜ

ਤਰਨਤਾਰਨ,(ਰਾਜੂ)- ਤਰਨਤਾਰਨ ਸ਼ਹਿਰ ਦੇ ਜੰਮਪਲ ਯੋਗੇਸ਼ ਗਿੱਲ ਦੀ ਪੀ. ਸੀ. ਐੱਸ. ਜੁਡੀਸ਼ਰੀ ’ਚ ਚੋਣ ਹੋਣ ਉਪਰੰਤ ਜੱਜ ਬਣਨ ’ਤੇ ਜਿੱਥੇ ਪਰਿਵਾਰ ’ਚ ਖੁਸ਼ੀ ਦੀ ਭਾਰੀ ਲਹਿਰ ਪਾਈ ਜਾ ਰਹੀ ਹੈ, ਉੱਥੇ ਹੀ ਸਾਰੇ ਸ਼ਹਿਰ ਦੇ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਯੋਗੇਸ਼ ਗਿੱਲ ਦਾ ਜਨਮ ਇਕ ਸਾਧਾਰਨ ਪਰਿਵਾਰ ’ਚ ਹੋਇਆ। ਉਨ੍ਹਾਂ ਦੇ ਪਿਤਾ ਪੇਂਟਰ ਦਾ ਕੰਮ ਕਰਦੇ ਹਨ ਅਤੇ ਅੱਜ ਉਨ੍ਹਾਂ ਦੇ ਹੋਣਹਾਰ ਸਪੁੱਤਰ ਨੇ ਜੱਜ ਬਣ ਕੇ ਸਾਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਇਸ ਮੌਕੇ ਜੱਜ ਯੋਗੇਸ਼ ਗਿੱਲ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਰੋਸਾਏ ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ।


author

Bharat Thapa

Content Editor

Related News