ਚੰਡੀਗੜ੍ਹ : ਰਾਜਪਾਲ ਨੇ ਹਜ਼ਾਰਾਂ ਲੋਕਾਂ ਨਾਲ ਮਿਲ ਕੇ ਕੀਤਾ ''ਯੋਗਾ''

06/21/2019 3:26:43 PM

ਚੰਡੀਗੜ੍ਹ (ਜੱਸੋਵਾਲ) : ਸ਼ਹਿਰ ਦੇ ਸੈਕਟਰ-17 'ਚ 'ਅੰਤਰਰਾਸ਼ਟਰੀ ਯੋਗ ਦਿਵਸ' ਮੌਕੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਹਜ਼ਾਰਾਂ ਲੋਕਾਂ ਨਾਲ ਮਿਲ ਕੇ ਯੋਗਾ ਕੀਤਾ। ਇਸ ਮੌਕੇ ਕੈਪ 'ਚ ਲੋਕਾਂ ਨੂੰ ਯੋਗਾ ਦਾ ਅਹਿਮੀਅਤ ਸਮਝਾਈ ਗਈ ਅਤੇ ਨਾਲ ਹੀ ਲੋਕਾਂ ਨੂੰ ਯੋਗਾ ਕਰਵਾਇਆ ਗਿਆ।

PunjabKesari

ਮੋਹਾਲੀ ਦੇ ਸੈਕਟਰ-78 ਸਥਿਤ ਸਪੋਰਟਸ ਸਟੇਡੀਅਮ 'ਚ ਵੀ ਜ਼ਿਲਾ ਪ੍ਰਸ਼ਾਸਨ ਅਤੇ ਆਯੂਸ ਵਿਭਾਗ ਦੇ ਸਹਿਯੋਗ ਨਾਲ ਸੂਬਾ ਪੱਧਰੀ ਯੋਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ।

PunjabKesari

ਇਸ ਪ੍ਰੋਗਰਾਮ 'ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਿਰੱਕਤ ਕੀਤੀ ਅਤੇ ਯੋਗ ਆਸਣ ਕੀਤਾ। ਸਿੱਧੂ ਨੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਨੂੰ ਅਪਨਾਉਣ ਦੀ ਸਲਾਹ ਦਿੱਤੀ।

PunjabKesari

ਬਲਬੀਰ ਸਿੱਧੂ ਨੇ ਕਿਹਾ ਕਿ ਯੋਗ ਮਾਨਸਿਕ ਤਣਾਅ ਨੂੰ ਤਾਂ ਘੱਟ ਕਰਦਾ ਹੀ ਹੈ, ਸਗੋਂ ਯੋਗ ਰਾਹੀਂ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਵੀ ਰੱਖਿਆ ਜਾ ਸਕਦਾ ਹੈ। ਇਸ ਲਈ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ।


Babita

Content Editor

Related News