ਖੂਨੀ ਰਿਸ਼ਤਿਆਂ ਨੂੰ ਕਲੰਕਤ ਕਰ ਗਿਆ ਸਾਲ 2019

12/31/2019 4:51:04 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਰਣਜੀਤ ਬਾਵਾ): ਸੰਨ 2019 ਹਲਕਾ ਨਿਹਾਲ ਸਿੰਘ ਵਾਲਾ ਨਿਵਾਸੀਆਂ ਲਈ ਸ਼ੁਭ ਸਾਬਿਤ ਨਹੀਂ ਹੋਇਆਂ। ਇਸ ਸਾਲ ਨਸ਼ਿਆਂ ਦੇ ਦਰਿਆਂ ਨੇ ਨੌਜਵਾਨੀ ਦਾ ਘਾਣ ਤਾਂ ਕੀਤਾ ਹੀ ਨਾਲ ਹੀ ਖੂਨੀ ਰਿਸ਼ਤਿਆਂ ਨੂੰ ਵੀ ਕਲੰਕਤ ਕੀਤਾ। ਪਿੰਡ ਹਿੰਮਤਪੁਰਾ ਵਿਖੇ ਇਕ ਨਸੱਈ ਕਲਯੁਗੀ ਪੁੱਤ ਨੇ ਆਪਣੀ ਮਾਂ ਦਾ ਉਸ ਸਮੇਂ ਕਹੀ ਮਾਰ ਕੇ ਕਤਲ ਕਰ ਦਿੱਤਾ ਜਦ ਮਾਂ ਨੇ ਉਸ ਪੁੱਤ ਨੂੰ ਨਸ਼ੇ ਲਈ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਉਸਦੇ ਸਮਾਜਿਕ ਬਾਈਕਾਟ ਕਰਨ ਕਰਕੇ ਉਸ ਵਲੋਂ ਜੇਲ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਗਈ।

PunjabKesari

ਦੂਸਰੀ ਘਟਨਾ ਹਲਕੇ ਦੇ ਪਿੰਡ ਮਾਣੂਕੇ ਵਿਖੇ ਵਾਪਰੀ ਜਿੱਥੇ ਪਰਿਵਾਰ ਨੂੰ ਦੁਖੀ ਕਰ ਰਹੇ ਇਕ ਨਸ਼ਈ ਪੁੱਤਰ ਨੂੰ ਉਸਦੇ ਬਾਪ ਨੇ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸਦੀ ਲਾਸ਼ ਨੂੰ ਟੋਟੇ-ਟੋਟੇ ਕਰਕੇ ਕੱਪੜੇ ਵਿਚ ਬੰਨ੍ਹ ਕੇ ਨਹਿਰ ਵਿਚ ਸੁੱਟ ਦਿੱਤਾ। ਤੀਜੀ ਘਟਨਾ ਇਤਿਹਾਸਿਕ ਪਿੰਡ ਦੀਨਾਂ ਵਿਖੇ ਵਾਪਰੀ ਜਿੱਥੇ ਇਕ ਨਸ਼ੇੜੀ ਨੌਜਵਾਨ ਦਾ ਉਸ ਦੇ ਸਕੇ ਭਰਾ ਨੇ ਕਤਲ ਕਰ ਦਿੱਤਾ। ਇਹ ਨਸ਼ੇੜੀ ਨੌਜਵਾਨ ਵੀ ਪਰਿਵਾਰ ਨੂੰ ਨਸ਼ਿਆਂ ਲਈ ਪੈਸੇ ਮੰਗ ਕੇ ਤੰਗ ਪਰੇਸ਼ਾਨ ਕਰਦਾ ਸੀ।ਚੌਥੀ ਘਟਨਾ ਸਥਾਨਕ ਥਾਣੇ ਦੇ ਪਿੰਡ ਸੈਦੋਕੇ ਵਿਖੇ ਵਾਪਰੀ ਜਿੱਥੇ ਜ਼ਮਾਨਤ ਤੇ ਆਏ ਇਕ ਸ਼ਰਾਬੀ ਭਤੀਜੇ ਨੇ ਆਪਣੇ ਤਾਏ ਦਾ ਕਤਲ ਕਰ ਦਿੱਤਾ।ਅਵਾਰਾ ਕੁੱਤਿਆਂ ਵਲੋਂ ਪਿੰਡ ਧੂੜਕੋਟ ਰਣਸੀਂਹ ਵਿਖੇ ਇਕ 7 ਸਾਲਾ ਬੱਚੇ ਨੂੰ ਨੋਚ-ਨੋਚ ਕੇ ਖਾਣ ਦਾ ਮਾਮਲਾ ਵੀ ਸਾਹਮਣੇ ਆਇਆ। ਉਕਤ ਮਾਸੂਮ ਬੱਚਾ ਦੂਸਰੀ ਕਲਾਸ ਵਿਚ ਪੜ੍ਹਦਾ ਸੀ।


PunjabKesari

ਨਬਾਲਗਾ ਨਾਲ ਬਲਾਤਕਾਰ ਅਤੇ ਛੇੜ-ਛਾੜ ਦੇ 8 ਮਾਮਲੇ
ਇਸ ਤੋਂ ਇਲਾਵਾ ਔਰਤ ਜਾਤੀ ਲਈ ਵੀ ਇਹ ਸਾਲ ਜਿਆਦਾ ਵਧੀਆ ਨਹੀਂ ਰਿਹਾ ਇਸ ਸਾਲ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਜਬਰ-ਜ਼ਨਾਹ ਅਤੇ ਛੇੜ-ਛਾੜ ਦੇ 11 ਮਾਮਲੇ ਦਰਜ ਕੀਤੇ ਗਏ। ਜ਼ਿਆਦਾਤਰ ਬਲਾਤਕਾਰ ਅਤੇ ਛੇੜ-ਛਾੜ ਦੇ ਮਾਮਲੇ ਨਬਾਲਗ ਲੜਕੀਆਂ ਨਾਲ ਹੀ ਸਾਹਮਣੇ ਆਏ। ਨਬਾਲਗ ਲੜਕੀਆਂ ਨਾਲ ਬਲਾਤਕਾਰ ਦੇ 4 ਅਤੇ ਛੇੜਛਾੜ ਦੇ 4 ਮਾਮਲੇ ਦਰਜ ਕੀਤੇ ਗਏ। ਮਤਰੇਏ ਪਿਤਾ ਵਲੋਂ 10 ਸਾਲਾ ਨਬਾਲਗ ਬੱਚੀ ਨਾਲ ਬਲਾਤਕਾਰ ਅਤੇ ਇਕ ਨੌਜਵਾਨ ਵਲੋਂ ਆਪਣੇ ਮਾਮੇ ਦੀ 12 ਸਾਲਾ ਨਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ । ਜੋ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰ ਗਏ।

ਦਾਜ ਦਾ 4 ਮਾਮਲੇ ਹੋਏ ਦਰਜ
ਇਸ ਸਾਲ ਅੰਦਰ ਦਾਜ ਦੇ 4 ਮਾਮਲੇ ਅਤੇ ਆਪਣੀ ਪਤਨੀ ਦੀ ਕੁੱਟਮਾਰ ਕਰਨ ਦੇ 2 ਮਾਮਲੇ ਦਰਜ ਕੀਤੇ ਗਏ। ਇਕ ਕਲਯੁਗੀ ਪੁੱਤ ਵਲੋਂ ਆਪਣੀ ਵਿਧਵਾ ਮਾਂ ਦੇ ਖਾਤੇ 'ਚੋਂ ਧੋਖੇ ਨਾਲ 13 ਲੱਖ ਰੁਪਏ ਕਢਾਉਣ ਦਾ ਮਾਮਲਾ ਵੀ ਸਾਹਮਣੇ ਆਇਆ ।

ਚੋਰੀ ਅਤੇ ਠੱਗੀ ਦੇ 30 ਮਾਮਲੇ
ਇਸ ਤੋਂ ਇਲਾਵਾ ਚੋਰੀ ਅਤੇ ਠੱਗੀ ਦੇ 30 ਮਾਮਲੇ ਸਾਹਮਣੇ ਆਏ। ਪੁਲਸ ਨੂੰ ਧੋਖੇ ਵਿਚ ਰੱਖ ਕੇ ਇਕ ਵਿਅਕਤੀ ਵਲੋਂ ਆਪਣੇ ਭਰਾ ਦੀ ਥਾਂ ਤੇ ਕੈਦ ਕੱਟਣ ਦਾ ਵੀ ਇਕ ਮਾਮਲਾ ਸਾਹਮਣੇ ਆਇਆ। ਦਸ਼ਮੇਸ ਪਿਤਾ ਦੇ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਦੀਨਾ ਸਾਹਿਬ ਵਿਖੇ ਗਾਗਰ ਚੋਰੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ।

ਸੜਕ ਹਾਦਸੇ 'ਚ ਹੋਈਆਂ 12 ਮੌਤਾ: ਇਸ ਸਾਲ 12 ਸੜਕ ਹਾਦਸੇ ਹੋਏ ਜਿਸ ਵਿਚ 12 ਵਿਅਕਤੀਆਂ ਦੀ ਮੌਤ ਹੋਈ। ਇਸ ਤੋਂ ਇਲਾਵਾਂ 12 ਜ਼ਮੀਨੀ ਅਤੇ ਲੜਾਈ ਝਗੜੇ ਦੇ ਮਾਮਲੇ ਵੀ ਸਾਹਮਣੇ ਆਏ।ਇਕ ਬਜੁਰਗ ਔਰਤ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਅਤੇ ਕੁੱਟ ਮਾਰ ਦਾ ਮਾਮਲਾ ਵੀ ਸਾਹਮਣੇ ਆਇਆ, ਜਿਸ ਵਿਚ ਪੁਲਸ ਵਲੋਂ ਉਸਦੀ ਨੂੰਹ ਅਤੇ ਕੁੜਮਣੀ ਖਿਲਾਫ ਮਾਮਲਾ ਦਰਜ ਕੀਤਾ ਗਿਆ।

PunjabKesari

5 ਕਿਸਾਨਾਂ-ਮਜ਼ਦੂਰਾਂ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ
ਕਿਸਾਨਾਂ ਲਈ ਵੀ ਇਹ ਵਰ੍ਹਾ ਜ਼ਿਆਦਾ ਚੰਗਾ ਸਿੱਧ ਨਹੀਂ ਹੋਇਆ। ਇਸ ਸਾਲ ਹਲਕੇ ਦੇ ਪੰਜ ਕਿਸਾਨਾਂ ਅਤੇ ਮਜ਼ਦੂਰਾਂ ਨੇ ਕਰਜ਼ੇ ਕਾਰਨ ਖੁਦਕੁਸ਼ੀ ਕੀਤੀ। ਇਸ ਸਾਲ ਕਿਸਾਨਾਂ ਦੀ ਸੈਕੜੇ ਏਕੜ ਕਣਕ ਦੀ ਫਸਲ ਅੱਗ ਲੱਗਣ ਨਾਲ ਨਸ਼ਟ ਹੋਈ, ਸੈਂਕੜੇ ਏਕੜ ਝੋਨੇ ਦੀ ਫਸਲ ਡਰੇਨ ਦੇ 1ਵਰ ਫਲੋਅ ਹੋਣ ਨਾਲ ਨਸ਼ਟ ਹੋਈ। ਇਸ ਤੋਂ ਇਲਾਵਾਂ ਦਰਜਨਾਂ ਕਿਸਾਨਾਂ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਪਰਚੇ ਦਰਜ ਕੀਤੇ ਗਏ।

PunjabKesari

ਗੈਂਗਸਟਰ ਬੁੱਢਾ ਕਾਬੂ
ਹਲਕੇ ਦਾ ਪਿੰਡ ਕੁੱਸਾ ਦਾ ਨਿਵਾਸੀ ਨਾਮੀ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪੁਲਸ ਨੇ ਰੁਮਾਨੀਆਂ ਤੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਸੁਖਪ੍ਰੀਤ ਬੁੱਢਾ ਹਲਕੇ ਅੰਦਰ ਕਈ ਕਤਲਾਂ- ਜਾਨੋ ਮਾਰਨ ਦੀਆਂ ਧਮਕੀਆਂ-ਫਿਰੋਤੀਆਂ ਲਈ ਪੁਲਸ ਨੂੰ ਲੋੜੀਦਾ ਸੀ। ਗ੍ਰਾਮ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ ਤੋਂ ਫਿਰੋਤੀ ਮੰਗਣ ਅਤੇ ਧਮਕੀਆਂ ਦੇਣ ਕਾਰਨ ਉਹ ਹਲਕੇ ਅੰਦਰ ਚਰਚਾ ਵਿਚ ਆਇਆ ਸੀ।
ਇਸ ਤੋਂ ਇਲਾਵਾ ਪੁਲਸ ਵਲੋਂ 2 ਦਰਜਨ ਦੇ ਕਰੀਬ ਨਸੀਲੇ ਪਦਾਰਥ, ਸਰਾਬ, ਡੋਡੇ , ਅਫੀਮ ਦੇ ਮਾਮਲੇ ਦਰਜ ਕੀਤੇ ਗਏ ਅਤੇ 7 ਦੇ ਕਰੀਬ ਪੀ ੳਵੀ ਕਾਬੂ ਕੀਤੇ ਗਏ।

ਗਰਾਮ ਪੰਚਾਇਤ ਨੂੰ ਸੂਬੇ ਵਿਚੋਂ ਮਿਲਿਆਂ ਚੌਥਾ ਸਥਾਨ
ਇਸ ਤੋਂ ਇਲਾਵਾ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵਲੋਂ ਪ੍ਰਧਾਨ ਇੰਦਰਜੀਤ ਜੌਲੀ ਗਰਗ ਦੀ ਅਗਵਾਈ ਵਿਚ ਵਧੀਆਂ ਕਰਗੁਜਾਰੀ ਕਾਰਨ ਸਵੱਸ ਭਾਰਤ ਮੁਹਿਮ 2019 ਰੈਕਿੰਗ ਵਿਚ ਸੂਬੇ ਭਰ ਵਿਚੋ ਚੌਥਾ ਸਥਾਨ ਪ੍ਰਾਪਤ ਹੋਇਆ। ਪੰਜਾਬ ਸਰਕਾਰ ਵਲੋਂ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਦਿਵਸ ਮੌਕੇ ਗੁਰੁ ਨਾਨਕ ਦੇਵ ਜੀ ਦੇ ਚਰਨ ਸੋਹ ਪ੍ਰਾਪਤ ਪਿੰਡ ਤਖਤੂਪੁਰਾ ਸਾਹਿਬ ਅਤੇ ਪੱਤੋ ਹੀਰਾ ਸਿੰਘ ਨੂੰ ਸੁੰਦਰ ਗ੍ਰਾਮ ਮਾਡਲ ਅਧੀਨ ਲਿਆਂਦਾ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Edited By Shyna