ਟਾਂਡਾ ਦੀ ਯਸ਼ਨੂਰ ਕੌਰ ਨੇ ਗੱਡੇ ਝੰਡੇ, PSEB ਦੇ 8ਵੀਂ ਦੇ ਨਤੀਜਿਆਂ 'ਚ ਹਾਸਲ ਕੀਤਾ ਪਹਿਲਾ ਸਥਾਨ

Saturday, Apr 05, 2025 - 08:55 PM (IST)

ਟਾਂਡਾ ਦੀ ਯਸ਼ਨੂਰ ਕੌਰ ਨੇ ਗੱਡੇ ਝੰਡੇ, PSEB ਦੇ 8ਵੀਂ ਦੇ ਨਤੀਜਿਆਂ 'ਚ ਹਾਸਲ ਕੀਤਾ ਪਹਿਲਾ ਸਥਾਨ

ਟਾਂਡਾ ਉੜਮੁੜ, (ਪਰਮਜੀਤ ਮੋਮੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ ਅੱਠਵੀਂ ਕਲਾਸ ਦੇ ਸਲਾਨਾ ਨਤੀਜਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਜਪੁਰ ਗਹੋਤ ਟਾਂਡਾ ਹੁਸ਼ਿਆਰਪੁਰ ਦੀ ਵਿਦਿਆਰਥਣ ਯਸ਼ਨੂਰ ਕੌਰ ਨੇ ਜਿਲਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਚੋਂ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ। 

ਯਸ਼ਨੂਰ ਕੌਰ ਨੇ 600 'ਚੋਂ 597 ਅੰਕ ਪ੍ਰਾਪਤ ਕਰਕੇ ਆਪਣੇ ਪਿੰਡ ਮੂਨਕ ਖੁਰਦ, ਆਪਣੇ ਪਿਤਾ ਹੈਡਮਾਸਟਰ ਹਰਪ੍ਰੀਤ ਸਿੰਘ, ਮਾਤਾ ਸੁਨੀਤਾ ਰਾਣੀ ਤੇ ਸਰਕਾਰੀ ਹਾਈ ਸਕੂਲ ਰਾਜਪੁਰ ਗਹੋਤ ਉੜਮੁੜ ਟਾਂਡਾ ਦਾ ਨਾਮ ਰੌਸ਼ਨ ਕੀਤਾ ਹੈ। 

ਜ਼ਿਕਰਯੋਗ ਹੈ ਕਿ ਯਸ਼ਨੂਰ ਕੌਰ ਜਿਸ ਸਰਕਾਰੀ ਹਾਈ ਸਕੂਲ ਰਾਜਪੁਰ ਗਹੋਤ ਤੋਂ ਵਿਦਿਆ ਪ੍ਰਾਪਤ ਕਰ ਰਹੀ ਹੈ ਉਸੇ ਸਕੂਲ ਵਿੱਚ ਹੀ ਉਸਦੇ ਪਿਤਾ ਹਰਪ੍ਰੀਤ ਸਿੰਘ ਮੁੱਖ ਅਧਿਆਪਕ ਵਜੋਂ ਸ਼ਾਨਦਾਰ ਸੇਵਾਵਾਂ ਦੇ ਰਹੇ ਹਨ ਤੇ ਇਸੇ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ ਲਗਾਤਾਰ ਦੋ ਵਾਰ ਸਰਬ ਸ੍ਰੇਸ਼ਟ ਸਕੂਲ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 

ਯਸ਼ਨੂਰ ਕੌਰ ਦੀ ਇਸ ਸ਼ਾਨਦਾਰ ਉਪਲੱਬਧੀ ਦੀ ਖਬਰ ਸੁਣਦਿਆਂ ਹੀ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਿਸ 'ਤੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਮੁਬਾਰਕਬਾਦ ਦਿੰਦੇ ਹੋਏ ਕਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਇਸ ਹੋਣਹਾਰ ਵਿਦਿਆਰਥਣ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ।

ਉਧਰ ਦੂਸਰੇ ਪਾਸੇ ਸਰਕਾਰੀ ਹਾਈ ਸਕੂਲ ਦੇ ਸਮੁੱਚੇ ਸਟਾਫ ਨੇ ਆਪਣੇ ਸਕੂਲ ਦੀ ਵਿਦਿਆਰਥਣ ਦੀ ਇਸ ਸ਼ਾਨਦਾਰ ਉਪਲੱਬਧੀ 'ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਸਦਾ ਸਿਹਰਾ ਉਸ ਦੇ ਮਾਤਾ-ਪਿਤਾ ਅਤੇ ਯਸ਼ਨੂਰ ਵੱਲੋਂ ਕੀਤੀ ਗਈ ਦਿਨ ਰਾਤ ਮਿਹਨਤ ਨੂੰ ਜਾਂਦਾ ਹੈ। 

ਇਸ ਮੌਕੇ ਯਸ਼ਨੂਰ ਕੌਰ ਨੇ ਕਿਹਾ ਕਿ ਉਹ ਵੱਡੀ ਹੋ ਕੇ ਪੁਲਾੜ ਵਿਗਿਆਨੀ ਬਣ ਕੇ ਦੇਸ਼ ਦੀ ਸੇਵਾ ਕਰੇਗੀ।


author

Rakesh

Content Editor

Related News