ਜਲੰਧਰ ਤੋਂ ''ਆਪ'' ਨੂੰ ਵੱਡਾ ਝਟਕਾ, ਯਾਮਿਨੀ ਗੌਮਰ ਸਮੇਤ 3 ਮੈਂਬਰਾਂ ਨੇ ਛੱਡੀ ਪਾਰਟੀ (ਵੀਡੀਓ)

Wednesday, Dec 14, 2016 - 02:20 PM (IST)

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਆਮ ਆਦਮੀ ਪਾਰਟੀ ''ਚ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਾਰਟੀ ਦੇ ਨੇਤਾ ਰਹੇ ਵਿਨੋਦ ਕੁਮਾਰ ਬਿੰਨੀ ਤੋਂ ਸ਼ੁਰੂ ਹੋਇਆ ਦੋਸ਼ਾਂ ਦਾ ਦੌਰ ਅੱਜ ਤੱਕ ਜਾਰੀ ਹੈ। ਪਾਰਟੀ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਆਗੂਆ ''ਤੇ ਗੰਭੀਰ ਦੋਸ਼ ਲਾਏ ਸਨ। ਅਜਿਹਾ ਹੀ ਅੱਜ ਯਾਮਿਨੀ ਗੌਮਰ ਨੇ ਕੀਤਾ ਹੈ। ਯਾਮਿਨੀ ਗੌਮਰ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ''ਤੇ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਉਣ ਦੇ ਦੋਸ਼ ਲਾਏ ਹਨ ਅਤੇ ਇਸ ਦੇ ਨਾਲ ਹੀ ਆਪਣੇ 2 ਸਾਥੀਆਂ ਸਮੇਤ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।

author

Babita Marhas

News Editor

Related News