ਪੰਜਾਬ ਦੇ ਗੰਨਾ ਕਾਸ਼ਤਕਾਰਾਂ ਲਈ ਚਿੰਤਾ ਭਰੀ ਖ਼ਬਰ, ਨਿੱਜੀ ਖੰਡ ਮਿੱਲਾਂ ਨੇ ਖੜ੍ਹੇ ਕੀਤੇ ਹੱਥ

Tuesday, Oct 11, 2022 - 06:39 PM (IST)

ਜਲੰਧਰ : ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਲਈ ਚਿੰਤਾਜਨਕ ਖ਼ਬਰ ਹੈ। ਸੂਬੇ ਦੀਆਂ ਨਿੱਜੀ ਖੰਡ ਮਿੱਲਾਂ ਨੇ ਮੌਜੂਦਾ ਸਰਕਾਰੀ ਨੀਤੀ ਕਾਰਣ ਗੰਨਾ ਬਾਂਡ ਕਰਨ ਅਤੇ ਪੀੜਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪ੍ਰਾਈਵੇਟ ਸ਼ੂਗਰ ਮਿੱਲ ਐਸੋਸੀਏਸ਼ਨ ਪੰਜਾਬ ਨੇ ਬਕਾਇਦਾ ਇਸ਼ਤਿਹਾਰ ਜਾਰੀ ਕਰਕੇ ਕਿਸਾਨਾਂ ਨੂੰ ਇਸ ਸੰਬੰਧੀ ਸੂਚਿਤ ਕੀਤਾ ਹੈ। ਨਿੱਜੀ ਸ਼ੂਗਰ ਮਿੱਲ ਮਾਲਕਾਂ ਨੇ ਆਖਿਆ ਸਾਫ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਗੰਨੇ ਦਾ ਮੁੱਲ 380 ਰੁਪਏ ਪ੍ਰਤੀ ਕੁਇੰਟਲ ਮਿੱਥਣ ਕਾਰਣ ਖੰਡ ਮਿੱਲਾਂ ਗੰਨਾ ਪੀੜਨ ਤੋਂ ਅਸਮਰੱਥ ਹਨ। ਨਿੱਜੀ ਖੰਡ ਮਿੱਲਾਂ ਜੋ ਕੇ ਮਗਰਲੇ ਸਾਲ ਦੇ 325 ਰੁਪਏ ਕੁਇੰਟਲ ਦੀ ਖਰੀਦ ਮੁੱਲ ਅਨੁਸਾਰ ਵੀ ਕਿਸਾਨਾਂ ਨੂੰ ਅਦਾਇਗੀ ਨਹੀਂ ਕਰ ਪਾ ਰਹੀਆਂ ਹਨ ਅਤੇ ਕਈ ਮਿੱਲਾਂ ਵਲੋਂ ਕਿਸਾਨਾਂ ਦੇ ਬਕਾਏ ਅਜੇ ਵੀ ਖੜ੍ਹੇ ਹਨ ਪਰ 380 ਰੁਪਏ ਕੁਇੰਟਲ ਦੇ ਭਾਅ ਅਨੁਸਾਰ ਮਿੱਲਾਂ ਲਈ ਕਿਸਾਨਾਂ ਦੀ ਅਦਾਇਗੀ ਬਿਲਕੁਲ ਵੀ ਸੰਭਵ ਨਹੀਂ ਹੋਵੇਗੀ। 

ਇਹ ਵੀ ਪੜ੍ਹੋ : ਅਕਾਲੀ ਦਲ ’ਚ ਫਿਰ ਉੱਠੀ ਬਗਾਵਤ, ਖੜ੍ਹਾ ਹੋਇਆ ਨਵਾਂ ਪੰਗਾ

ਇਸ ਦੇ ਨਾਲ ਹੀ ਮਿੱਲ ਮਾਲਕਾਂ ਨੇ ਸਪੱਸ਼ਟ ਕੀਤਾ ਹੈ ਕਿ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਦੇਣ ਲਈ ਗੰਨੇ ਦੇ ਸੂਬਾ ਸਰਕਾਰ ਵਲੋਂ ਐਲਾਨੇ ਖਰੀਦ ਮੁੱਲ ਅਤੇ ਭਾਰਤ ਸਰਕਾਰ ਵਲੋਂ ਗੰਨੇ ਦੇ ਮਿੱਥੇ ਖਰੀਦ ਮੁੱਲ (ਐੱਫ. ਆਰ. ਪੀ) ਜੋ ਕਿ 305 ਰੁਪਏ ਹੈ ਦਾ ਫ਼ਰਕ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ। ਨਿੱਜੀ ਮਿੱਲਾਂ ਨੇ ਆਖਿਆ ਹੈ ਕਿ ਪਿਛਲੇ ਮੁੱਲ 325 ਰੁਪਏ ਕੁਇੰਟਲ ਦੀ ਖਰੀਦ ਵੀ ਉਹ ਚੁੱਕਣ ਤੋਂ ਅਸਮਰੱਥ ਸਨ ਪਰ ਹੁਣ ਪੰਜਾਬ ਸਰਕਾਰ ਨੇ ਇਹ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਜਿਸ ਦੇ ਚੱਲਦੇ ਉਹ ਹੁਣ ਗੰਨਾ ਬਾਂਡ ਕਰਨ ਅਤੇ ਪੀੜਨ ਤੋਂ ਅਸਮਰੱਥ ਹਨ। 

ਇਹ ਵੀ ਪੜ੍ਹੋ : ਕਲਯੁੱਗੀ ਪਿਓ ਦੀ ਸ਼ਰਮਨਾਕ ਕਰਤੂਤ ਤੋਂ ਦੁਖੀ ਧੀ ਨੇ ਚੁੱਕ ਲਿਆ ਦਿਲ ਕੰਬਾਅ ਦੇਣ ਵਾਲਾ ਕਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News